ਗੁਰੂ ਗੋਬਿੰਦ ਸਿੰਘ ਜੀ

ਬਾਲ-ਲੀਲਾ

ਸਾਖੀ 3
ਪੜ੍ਹਨ ਦੀ ਤਰੱਕੀ 3 / 4

ਗੋਬਿੰਦ ਰਾਏ ਜੀ ਦੇ ਬਚਪਨ ਦੇ ਪੰਜ ਕੁ ਸਾਲ ਪਟਨਾ ਸਾਹਿਬ ਵਿੱਚ ਹੀ ਗੁਜਰੇ। ਪੜਾਈ ਦੇ ਨਾਲ ਨਾਲ ਆਪ ਨੂੰ ਸ਼ਸ਼ਤ੍ ਦੀ ਵਰਤੋਂ, ਘੋੜ ਸਵਾਰੀ ਆਦਿ ਦੀ ਸਿਖਲਾਈ ਵੀ ਦਿੱਤੀ ਗਈ। ਪਟਨੇ ਵਿੱਚ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਤੇਗ ਬਹਾਦੁਰ ਜੀ ਦੇ ਸ਼ਰਧਾਲੂ ਸਨ। ਉਹ ਸਾਰੇ ਗੋਬਿੰਦ ਰਾਏ ਜੀ ਨੂੰ ਮਿਲ ਕੇ ਬੜੇ ਖੁਸ਼ ਹੁੰਦੇ। ਪਟਨੇ ਦੇ ਪੰਡਤ ਸ਼ਿਵਦੱਤ ਗੋਬਿੰਦ ਰਾਏ ਜੀ ਨੂੰ ਕਿ੍ਸ਼ਨ ਜੀ ਦਾ ਰੂਪ ਜਾਣ ਕੇ ਪਿਆਰ ਕਰਦੇ ਸਨ। ਰਾਜਾ ਫਤਿਹ ਚੰਦ ਮੈਣੀ ਤੇ ਉਸ ਦੀ ਰਾਣੀ ਪੰਡਤ ਸ਼ਿਵਦੱਤ ਦੇ ਪੇ੍ਮੀ ਸਨ। ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਆਪਣੀ ਚਿੰਤਾ ਪੰਡਤ ਸ਼ਿਵਦੱਤ ਨੂੰ ਦਸੀ ਤਾਂ ਪੰਡਤ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਘਰ ਜਾ ਕੇ ਇਸ਼ਨਾਨ ਕਰ ਕੇ ਇਕ ਮਨ, ਇਕ ਚਿਤ ਹੋ ਕੇ ਗੋਬਿੰਦ ਰਾਏ ਜੀ ਨੂੰ ਯਾਦ ਕਰੋ ਤੇ ਅਰਦਾਸ ਕਰੋ। ਉਹ ਤੁਹਾਡੀ ਮੁਰਾਦ ਜਰੂਰ ਪੂਰੀ ਕਰਨਗੇ। ਰਾਜੇ ਤੇ ਰਾਣੀ ਨੇ ਇਸ ਤਰ੍ਹਾਂ ਹੀ ਕੀਤਾ। ਉਹ ਹਰ ਰੋਜ਼ ਗੋਬਿੰਦ ਰਾਏ ਜੀ ਦੀ ਧਿਆਨ ਮਨ ਵਿੱਚ ਧਾਰ ਕੇ ਬੈਠ ਜਾਇਆ ਕਰਨ। ਇਕ ਦਿਨ ਗੋਬਿੰਦ ਰਾਏ ਜੀ ਸਚਮੁੱਚ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ। ਰਾਜਾ ਤੇ ਰਾਣੀ ਰੱਬੀ ਨੂਰ ਭਰੇ ਬਾਲਕ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਰਾਣੀ ਨੇ ਬਾਲ ਗੋਬਿੰਦ ਰਾਏ ਜੀ ਨੂੰ ਚੋਲੇ ਤੇ ਪੂਰੀਆਂ ਖਾਣ ਨੂੰ ਦਿੱਤੀਆਂ। ਉਸ ਤੋਂ ਬਾਦ ਗੋਬਿੰਦ ਰਾਏ ਜੀ ਹਰ ਰੋਜ਼ ਆਪਣੇ ਦੋਸਤਾਂ ਨਾਲ ਖੇਡਦੇ ਹੋਏ ਰਾਜੇ ਰਾਣੀ ਕੋਲ ਆ ਜਾਂਦੇ ਤੇ ਪੂਰੀ ਚੋਲੇ ਖਾ ਕੇ ਜਾਂਦੇ। ਅੱਜ ਕੱਲ ਪਟਨਾ ਸਾਹਿਬ ਵਿੱਚ ਇਸ ਜਗ੍ਹਾ ਤੇ ਗੁਰਦੁਆਰਾ ਮੈਣੀ ਸੰਗਤ ਦੇ ਨਾਂ ਤੇ ਪ੍ਸਿੱਧ ਹੈ। ਉਥੇ ਅਜ ਵੀ ਛੋਲੇ ਪੂਰੀਆਂ ਦਾ ਲੰਗਰ ਮਿਲਦਾ ਹੈ। ਇਕ ਵਾਰ ਕਿਸੀ ਪੇ੍ਮਾ ਸਿੱਖ ਨੇ ਗੋਬਿੰਦ ਰਾਏ ਜੀ ਵਾਸਤੇ ਸੋਨੇ ਦੇ ਕੜੇ ਭੇਟ ਕੀਤੇ। ਸ਼ਾਮ ਵੇਲੇ ਆਪ ਗੰਗਾ ਦੇ ਕਿਨਾਰੇ ਖੇਡ ਰਹੇ ਸਨ। ਆਪ ਨੇ ਇਕ ਕੜਾ ਲਾਹ ਕੇ ਗੰਗਾ ਵਿੱਚ ਸੁੱਟ ਦਿੱਤਾ। ਜਦੋਂ ਆਪ ਜੀ ਦੇ ਮਾਮਾ ਜੀ ਨੇ ਪੁੱਛਿਆ ਕਿ ਕੜਾ ਕਿਥੇ ਸੁਟਿਆ ਜੇ ਤਾਂ ਆਪ ਜੀ ਮਾਮਾ ਜੀ ਨੂੰ ਗੰਗਾ ਕੋਲ ਲੈ ਗਏ। ਉਥੇ ਖੜੇ ਹੋ ਕੇ ਦੂਜਾ ਕੜਾ ਵੀ ਸੁੱਟ ਕੇ ਮਾਮਾ ਜੀ ਨੂੰ ਕਹਿਣ ਲੱਗੇ ਉਥੇ ਸੁਟਿਆ ਹੈ। ਅੱਜ ਇਸ ਜਗ੍ਹਾ ਤੇ ਗੁਰਦੁਆਰਾ ਗੋਬਿੰਦ-ਘਾਟ ਹੈ।