ਸ਼ੀ੍ ਕਲਗੀਧਰ, ਦਸ਼ਮੇਸ਼ ਪਿਤਾ ਜੀ ਦਾ ਜਨਮ ਹਰਿਮੰਦਰ ਸਾਹਿਬ ਪਟਨਾ ਬਿਹਾਰ ਵਿੱਚ ੨੩ ਪੋਹ ਸੰਮਤ ੧੭੨੩ ਮੁਤਾਬਕ ੨੨ ਦਸੰਬਰ ੧੬੬੬ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।
ਉਸ ਵੇਲੇ ਆਪ ਦੇ ਪਿਤਾ ਗੁਰੂ ਤੇਗ ਬਹਾਦੁਰ ਜੀ ਬੰਗਲਾਦੇਸ਼ ਵਿੱਚ ਸਨ। ਗੁਰੂ ਜੀ ਨੇ ਉਥੋਂ ਹੀ ਅਸ਼ੀਰਵਾਦ ਦਿੱਤਾ ਤੇ ਆਗਿਆ ਕੀਤੀ ਕਿ ਸਾਹਿਬਜ਼ਾਦੇ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇ।
ਜਦੋਂ ਆਪ ਨੇ ਸੰਮਤ ੧੭੫੬ ਵਿੱਚ ਵੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਕੋਲੋਂ ਅੰਮਿ੍ਤ ਛਕਿਆ, ਤਾਂ ਆਪ ਗੋਬਿੰਦ ਸਿੰਘ ਜੀ ਹੋ ਗਏ।