ਗੁਰੂ ਗੋਬਿੰਦ ਸਿੰਘ ਜੀ

ਜੀਵਨ ਸੰਖੇਪ ਸ਼ੀ੍ ਗੁਰੂ ਗੋਬਿੰਦ ਸਿੰਘ ਜੀ

ਸਾਖੀ 1
ਪੜ੍ਹਨ ਦੀ ਤਰੱਕੀ 1 / 4

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ਼ੀ੍ ਹਰਿਮੰਦਰ ਸਾਹਿਬ ਪਟਨਾ ਵਿੱਚ ਮਾਤਾ ਗੁਜਰੀ ਜੀ ਦੀ ਕੁੱਖੋਂ ਸੰਮਤ ੧੭੨੩ ਦੇ ਅਨੁਸਾਰ ੨੨ ਦਸਬੰਰ ੧੬੬੬ ਵਿੱਚ ਹੋਇਆ। ਉਸ ਵੇਲੇ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦੁਰ ਜੀ ਬੰਗਲਾਦੇਸ਼ ਵਿੱਚ ਸਨ। ਗੁਰੂ ਜੀ ਨੇ ਉਥੋਂ ਹੀ ਸੰਗਤ ਦੇ ਹੱਥ ਪੱਤਰ ਭੇਜਿਆ ਕਿ ਸਾਹਿਬਜਾਦੇ ਦਾ ਨਾਂ ਗੋਬਿੰਦ ਰਾਇ ਰੱਖਿਆ ਜਾਵੇ।

ਆਪ ਜੀ ਦਾ ਵਿਆਹ (ਮਾਤਾ) ਜੀਤੋ ਜੀ ਨਾਲ ਸੰਮਤ ੧੭੩੪ ਵਿੱਚ ਅਤੇ (ਮਾਤਾ) ਸੁੰਦਰੀ ਜੀ ਨਾਲ ਸੰਮਤ ੧੭੪੧ ਵਿੱਚ ਹੋਇਆ।

ਆਪ ਜੀ ਦੇ ਚਾਰ ਸਾਹਿਬਜ਼ਾਦੇ:

  • ਬਾਬਾ ਅਜੀਤ ਸਿੰਘ ਜੀ
  • ਬਾਬਾ ਜੁਝਾਰ ਸਿੰਘ ਜੀ
  • ਬਾਬਾ ਜੋਰਾਵਰ ਸਿੰਘ ਜੀ
  • ਬਾਬਾ ਫਤਿਹ ਸਿੰਘ ਜੀ

ਆਪ ਜੀ ਨੇ ਸੰਨ ੧੬੯੯ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ।

ਸੰਮਤ ੧੭੬੪ ਦੇ ਅਨੁਸਾਰ ੭ ਅਕਤੂਬਰ ੧੭੦੮ ਨੂੰ ਸੱਚ-ਖੰਡ ਸ਼ੀ੍ ਹਜੂਰ ਸਾਹਿਬ ਜੋਤੀ-ਜੋਤਿ ਸਮਾ ਗਏ।