ਗੁਰੂ ਤੇਗ ਬਹਾਦੁਰ ਜੀ ਨੇ ਆਸਾਮ ਤੋਂ ਵਾਪਸ ਆਉਣ ਵੇਲੇ ਆਪਣੇ ਪਰਿਵਾਰ ਨੂੰ ਪੰਜਾਬ ਆਉਣ ਦਾ ਸੱਦਾ ਭੇਜਿਆ। ਆਪ ਜੀ ਦਾ ਹੁਕਮ ਮਿਲਦੇ ਹੀ ਮਾਤਾ ਗੁਜਰੀ ਜੀ ਨੇ ਪਟਨਾ ਸਾਹਿਬ ਤੋਂ ਤੁਰਨ ਦੀ ਤਿਆਰੀ ਕਰ ਲਈ। ਪਟਨੇ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਤਾਂ ਸਾਰੀ ਸੰਗਤ ਦਰਸ਼ਨਾਂ ਲਈ ਇਕਠੀ ਹੋ ਗਈ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਗੁਰੂ ਤੇਗ ਬਹਾਦੁਰ ਜੀ ਦੇ ਪਰਿਵਾਰ ਨੂੰ ਵਿਦਾ ਕੀਤਾ। ਜਦੋਂ ਪਰਿਵਾਰ ਅੰਨਦਪੁਰ ਸਾਹਿਬ ਦੇ ਕੋਲ ਪੰਹੁਚਿਆ ਤਾਂ ਨਗਰ ਦੇ ਸਭ ਵਸਨੀਕ ਆਪ ਦੇ ਸੁਆਗਤ ਲਈ ਪੰਹੁਚੇ।