ਕਸ਼ਮੀਰੀ ਪੰਡਤਾਂ ਨੇ ਗੁਰੂ ਜੀ ਦਾ ਸੁਨੇਹਾ ਆਪਣੇ ਸੂਬੇ ਨੂੰ ਦੇ ਦਿੱਤਾ। ਉਸਨੇ ਇਹ ਸਾਰੀ ਗੱਲ ਬਾਦਸ਼ਾਹ ਨੂੰ ਪਹੁੰਚਾ ਦਿੱਤੀ। ਬਾਦਸ਼ਾਹ ਅੱਗੇ ਹੀ ਗੁਰੂ ਜੀ ਦੇ ਉਪਦੇਸ਼ਾ ਨੂੰ ਮੁਗਲ ਰਾਜ ਲਈ ਹਾਨੀਕਾਰਕ ਸਮਝਦਾ ਸੀ। ਬਾਦਸ਼ਾਹ ਨੇ ਇਹ ਹੁਕਮ ਜਾਰੀ ਕੀਤਾ ਕਿ ਗੁਰੂ ਜੀ ਨੂੰ ਗਿਰਫ਼ਤਾਰ ਕਰ ਕੇ ਦਿੱਲੀ ਲਿਆਂਦਾ ਜਾਏ। ਕੁਝ ਕਾਜੀ ਗੁਰੂ ਜੀ ਨੂੰ ਕੈਦ ਘਰ ਵਿੱਚ ਮਿਲਣ ਆਏ ਤੇ ਕਹਿਣ ਲੱਗੇ ਕਿ ਜੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਉ ਤਾਂ ਤੁਹਾਨੂੰ ਮੁਸਲਮਾਨਾਂ ਦਾ ਵੱਡਾ ਪੀਰ ਬਣਾ ਦਿੱਤਾ ਜਾਵੇਗਾ ਤੇ ਤੁਹਾਨੂੰ ਹਰ ਪ੍ਰਕਾਰ ਦੇ ਸੁਖ ਅਰਾਮ ਮਿਲਣਗੇ। ਕਾਜੀ ਕਹਿਣ ਲੱਗੇ ਕਿ ਬਾਦਸ਼ਾਹ ਚਾਹੁੰਦਾ ਹੈ ਕਿ ਹਿੰਦੁਸਤਾਨ ਵਿੱਚ ਸਿਰਫ਼ ਇੱਕ ਇਸਲਾਮ ਧਰਮ ਹੀ ਹੋਵੇ। ਗੁਰੂ ਜੀ ਨੇ ਕਿਹਾ ਬਾਦਸ਼ਾਹ ਨੂੰ ਕਹਿ ਦਿਉ ਕਿ ਉਸਦੀ ਇਹ ਖਾਹਸ਼ ਕਦੇ ਪੂਰੀ ਨਹੀਂ ਹੋ ਸਕਦੀ। ਤੇ ਸੰਸਾਰਕ ਸੁਕਾ ਪਿੱਛੇ ਅਸੀਂ ਆਪਣਾ ਧਰਮ ਨਹੀਂ ਬਦਲ ਸਕਦੇ।