ਗੁਰੂ ਰਾਮਦਾਸ ਜੀ

ਬਾਬਾ ਸ਼ੀ੍ ਚੰਦ ਜੀ ਨਾਲ ਮੇਲ

ਸਾਖੀ 7
ਪੜ੍ਹਨ ਦੀ ਤਰੱਕੀ 7 / 9

ਇਕ ਵਾਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਸ਼ੀ੍ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਨੇ ਅੱਗੇ ਜਾ ਕੇ ਬੜੇ ਆਦਰ ਸਤਿਕਾਰ ਨਾਲ ਉਨ੍ਹਾਂ ਨੂੰ ਲਿਆਂਦਾ। ਬਾਬਾ ਜੀ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਬੜੇ ਖੁਸ਼ ਹੋਏ। ਗੁਰੂ ਰਾਮਦਾਸ ਜੀ ਦਾ ਲੰਮਾ ਦਾੜਾ ਦੇਖ ਕੇ ਬਾਬਾ ਸ਼ੀ੍ ਚੰਦ ਜੀ ਨੇ ਪੁਛਿਆ ਕਿ ਆਪ ਨੇ ਦਾੜਾ ਇਤਨਾ ਲੰਮਾ ਕਿਉਂ ਰੱਖਿਆ ਹੈ ਤਾਂ ਗੁਰੂ ਜੀ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਇਹ ਆਪ ਜੈਸੇ ਮਹਾ਼-ਪੁਰਸ਼ਾਂ ਦੇ ਚਰਨ ਝਾੜਨ ਲਈ ਰੱਖਿਆ ਹੈ। ਇਹ ਕਹਿ ਕੇ ਆਪ ਸੱਚ-ਮੁੱਚ ਹੀ ਬਾਬਾ ਜੀ ਦੇ ਚਰਨ ਝਾੜਨ ਲੱਗ ਗਏ। ਬਾਬਾ ਜੀ ਨੇ ਚਰਨ ਪਿਛਾਂਹ ਕਰਕੇ ਕਿਹਾ ਕਿ ਆਪ ਧੰਨ ਹੋ।