ਗੁਰੂ ਰਾਮਦਾਸ ਜੀ

ਮੰਸਦ ਪ੍ਥਾ ਦਾ ਆਰੰਭ

ਸਾਖੀ 6
ਪੜ੍ਹਨ ਦੀ ਤਰੱਕੀ 6 / 9

ਗੁਰੂ ਜੀ ਦੇ ਵਸਾਏ ਰਾਮਦਾਸ ਪੁਰ ਵਿੱਚ ਹੁਣ ਸੰਗਤਾਂ ਦੀ ਗਿਣਤੀ ਬਹੁਤ ਵਧ ਰਹੀ ਸੀ। ਸੰਗਤਾਂ ਲਈ ਹਰ ਵੇਲੇ ਲੰਗਰ ਚਲਦੇ ਸਨ। ਨਾਲੇ ਗੁਰੂ ਜੀ ਚਾਹੁੰਦੇ ਸਨ ਸਰੋਵਰ ਪੱਕਾ ਕੀਤਾ ਜਾਵੇ ਅਤੇ ਉਸ ਦੇ ਵਿਚਕਾਰ ਪੱਕਾ ਮੰਦਰ (ਹਰਿਮੰਦਰ) ਸਾਜਿਆ ਜਾਵੇ। ਇਹਨਾਂ ਸਾਰੇ ਕਾਰਜਾ ਲਈ ਮਾਇਆ ਦੀ ਲੋੜ ਸੀ। ਇਸਲਈ ਉਨ੍ਹਾਂ ਨੇ ਮੰਸਦਾ ਦੀ ਸਥਾਪਨਾ ਕੀਤੀ। ਇਹਨਾਂ ਮੰਸਦਾ ਨੂੰ ਇਹ ਕੰਮ ਦਿੱਤਾ ਗਿਆ ਕਿ ਉਹ ਸਮੇਂ-ਸਮੇਂ ਤੇ ਥਾਂ-ਥਾਂ ਜਾਣ ਤੇ ਜੋ ਮਾਇਆ ਗੁਰਸਿੱਖਾ ਨੇ ਆਪਣੀ ਖੁਸ਼ੀ ਨਾਲ ਗੁਰੂ-ਭੇਟ ਵਾਸਤੇ ਕੱਢ ਕੇ ਰੱਖੀ ਹੋਵੇ, ਉਹ ਇਹ ਮਾਇਆ ਗੁਰੂ ਜੀ ਕੋਲ ਲਿਆਉਣ। ਇਹ ਸਾਰੀ ਮਾਇਆ ਹਰਿਮੰਦਰ ਦੇ ਤਾਲ ਦੀ ਰਚਨਾ ਤੇ ਗੁਰੂ ਘਰ ਦੇ ਕਾਰਜਾਂ ਤੇ ਖਰਚ ਹੁੰਦੀ।