ਸ਼ੀ੍ ਗੁਰੂ ਅਮਰਦਾਸ ਜੀ ਹੁਕਮ ਕਰ ਕੇ ਗਏ ਸਨ ਕਿ ਗੁਰਗੱਦੀ ਦੀ ਸੇਵਾ ਅਗਾਂਹ ਤੋਂ ਗੁਰੂ ਰਾਮਦਾਸ ਜੀ ਦੇ ਅੰਸ਼ ਦੇ ਸੋਢੀ ਹੀ ਨਿਬਾਹੁਣਗੇ। ਇਸ ਕਰਕੇ ਗੁਰਗੱਦੀ ਸੰਭਾਲਣ ਵਾਲੇ ਦੀ ਚੋਣ ਗੁਰੂ ਰਾਮਦਾਸ ਜੀ ਨੂੰ ਆਪਣੇ ਤਿੰਨਾਂ ਸਾਹਿਬਜ਼ਾਦਿਆਂ ਵਿੱਚੋਂ ਕਰਨੀ ਸੀ। ਸ਼ੀ੍ ਗੁਰੂ ਅਮਰਦਾਸ ਜੀ ਨੇ ਸ਼ੀ੍ ਅਰਜਨ ਦੇਵ ਜੀ ਦੀ ਬਾਲ ਅਵਸਥਾ ਵਿੱਚ ਅਜਿਹੇ ਵਾਕ ਉਚਰੇ ਸਨ। ਜਿਹੜੇ ਸਪਸ਼ਟ ਕਰਦੇ ਸਨ ਕਿ ਸ਼ੀ੍ ਅਰਜਨ ਜੀ ਗੁਰਤਾ ਲਈ ਦਰਗਾਹ ਤੋਂ ਹੀ ਅੰਗੇ ਗਏ ਸਨ। ਸ਼ੀ੍ ਗੁਰੂ ਰਾਮਦਾਸ ਜੀ ਵੀ ਜਾਣਦੇ ਸਨ ਕਿ ਗੁਰਾਈ ਦੀ ਜੁੰਮੇਵਾਰੀ ਸੰਭਾਲਣ ਲਈ ਸ਼ੀ੍ ਅਰਜਨ ਜੀ ਹੀ ਯੋਗ ਹਨ, ਫੇਰ ਵੀ ਆਪਣੇ ਦੂਜੇ ਦੋਹਾਂ ਪੁੱਤਰਾਂ ਨੂੰ ਅਤੇ ਸੰਗਤਾਂ ਨੂੰ ਪੱਕਾ ਯਕੀਨ ਕਰਾਉਣ ਲਈ ਆਪ ਨੇ ਪੀ੍ਖਿਆ ਦਾ ਫ਼ੈਸਲਾ ਕੀਤਾ। ਇਕ ਦਿਨ ਗੁਰੂ ਰਾਮਦਾਸ ਜੀ ਦੇ ਤਾਂ ਦੇ ਪੁੱਤ ਭਰਾ ਸ਼ੀ੍ ਸਹਾਰੀ ਮੱਲ ਜੀ ਆਏ। ਉਹਨਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਸ਼ਾਦੀ ਵਿੱਚ ਆਪ ਜਰੂਰ ਦਰਸ਼ਨ ਦਿਉ। ਗੁਰੂ ਜੀ ਨੇ ਕਿਹਾ ਜਿਹੜੇ ਕਾਰਜ ਅਸੀ ਇੱਥੇ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਨੂੰ ਵਿੱਚੋਂ ਛੱਡ ਕੇ ਆਉਣਾ ਅੋਖਾ ਹੈ। ਤਾਂ ਸਹਾਰੀ ਮੱਲ ਜੀ ਨੇ ਕਿਹਾ ਕਿ ਆਪਣੇ ਕਿਸੇ ਸਾਹਿਬਜਾਦੇ ਨੂੰ ਹੀ ਭੇਜ ਦਿਉ। ਗੁਰੂ ਜੀ ਨੇ ਆਪਣੇ ਵੱਡੇ ਸਾਹਿਬਜਾਦੇ ਪਿ੍ਥੀ ਚੰਦ ਨੂੰ ਕਿਹਾ ਕਿ ਤੁਸੀਂ ਆਪਣੇ ਤਾਇਆ ਜੀ ਨਾਲ ਚਲੇ ਜਾਉ ਪਰ ਉਸਨੇ ਨਾਂਹ ਕਰ ਦਿੱਤੀ। ਕਿਉਂਕਿ ਉਹ ਸੋਚਦਾ ਸੀ ਕਿ ਪਿਤਾ ਜੀ ਬਿਰਧ ਹਨ ਕਿ ਪਤਾ ਮੇਰੇ ਮਗਰੋਂ ਮੇਰੇ ਭਰਾ ਨੂੰ ਗੁਰ-ਗੱਦੀ ਨਾਂ ਸੌਂਪ ਦੇਣ। । ਫ਼ੇਰ ਗੁਰੂ ਜੀ ਨੇ ਆਪਣੇ ਮੰਝਲੇ ਪੁੱਤਰ ਸ਼ੀ੍ ਮਹਾਂਦੇਵ ਜੀ ਨੂੰ ਜਾਣ ਦੀ ਭੇਟ ਆਗਿਆ ਦਿੱਤੀ। ਪਰ ਉਸਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਇਸ ਜੰਜਾਲ ਵਿੱਚ ਨਹੀਂ ਪੈਣਾ ਚਾਹੁੰਦਾ। ਫ਼ੇਰ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਜਾਦੇ ਸ਼ੀ੍ ਅਰਜਨ ਜੀ ਨੂੰ ਕਿਹਾ ਕਿ ਆਪਣੇ ਤਾਇਆ ਜੀ ਨਾਲ ਜਾਉ। ਇਨ੍ਹਾਂ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਮਲ ਹੋਵੋ ਤੇ ਵਿਆਹ ਤੋਂ ਬਾਦ ਧਰਮਸਾਲਾ ਵਿੱਚ ਰਹਿ ਕੇ ਸੰਗਤਾਂ ਨੂੰ ਨਾਮ ਨਾਲ ਜੋੜਨਾ ਤੇ ਜਦੋਂ ਤੱਕ ਅਸੀਂ ਨਾਂ ਸੱਦੀਏ ਉਥੇ ਹੀ ਰਹਿਣਾ। ਸ਼ੀ੍ ਅਰਜਨ ਜੀ ਨੇ ਸੱਤ ਬਚਨ ਕਹਿ ਕੇ ਮੱਥਾ ਟੇਕਿਆ ਤੇ ਤਾਇਆ ਜੀ ਨਾਲ ਲਾਹੋਰ ਚੱਲ ਪਏ। ਵਿਆਹ ਤੋਂ ਬਾਦ ਸ਼ੀ੍ ਅਰਜਨ ਜੀ ਧਰਮਸ਼ਾਲਾ ਆ ਕੇ ਰਹਿਣ ਲੱਗੇ। ਜਦੋਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਏ ਕਾਫ਼ੀ ਸਮਾਂ ਲੰਘ ਗਿਆ ਪਰ ਪਿਤਾ ਜੀ ਵਲ�