ਇੱਕ ਵਾਰ ਅਕਬਰ ਬਾਦਸ਼ਾਹ ਕੋਲ ਕੁਝ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਜੀ ਵੇਦ ਪਾਠ ਨੂੰ ਨਹੀਂ ਮੰਨਦੇ। ਨਾਂ ਹੀ ਬ੍ਰਾਹਮਣਾਂ ਨੂੰ ਤੇ ਨਾ ਪਿਤਰ ਪੂਜਾ ਕਰਦੇ ਹਨ। ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਬ੍ਰਾਹਮਣਾਂ ਦੀ ਸ਼ਿਕਾਇਤ ਦਾ ਆ ਕੇ ਜਵਾਬ ਦੇਣ। ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿੱਚ ਸਨ। ਇਸ ਲਈ ਉਨ੍ਹਾਂ ਨੇ ਰਾਮਦਾਸ ਜੀ ਨੂੰ ਹਰ ਤਰ੍ਹਾਂ ਨਾਲ ਯੋਗ ਜਾਣ ਕੇ ਲਾਹੌਰ ਭੇਜਿਆ।
ਰਾਮਦਾਸ ਜੀ ਨੇ ਲਾਹੌਰ ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਬ੍ਰਾਹਮਣਾਂ ਦੇ ਸਾਰੇ ਸ਼ੰਕੇ ਦੂਰ ਕੀਤੇ। ਅਕਬਰ ਬਾਦਸ਼ਾਹ ਉਨ੍ਹਾਂ ਤੋਂ ਬਹੁਤ ਖੁਸ਼ ਹੋਇਆ। ਉਸਨੇ ਗੋਇੰਦਵਾਲ ਪਹੁੰਚ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ।