ਗੁਰੂ ਅੰਗਦ ਦੇਵ ਜੀ

ਚੌਧਰੀ ਬਖਤਾਵਰ ਦਾ ਹੰਕਾਰ ਦੂਰ ਕਰਨਾ

ਸਾਖੀ 3
ਪੜ੍ਹਨ ਦੀ ਤਰੱਕੀ 3 / 5

ਸੰਮਤ ੧੬੦੪ ਦੇ ਕਰੀਬ ਗੁਰੂ ਅੰਗਦ ਦੇਵ ਜੀ ਸਤਿਨਾਮ ਦਾ ਉਪਦੇਸ਼ ਦੇਣ ਲਈ ਪਿੰਡੋਂ ਪਿੰਡ ਡੇਰਾ ਲਾਉਂਦੇ ਹੋਏ ਮਾਲਵੇ ਦੀ ਧਰਤੀ ਤੇ ਆ ਗਏ। ਮਾਲਵੇ ਵਿੱਚ ਪ੍ਚਾਰ ਕਰਕੇ ਉਹ ਹਰੀਕੇ ਆ ਠਹਿਰੇ। ਇਕ ਦਿਨ ਉਥੇ ਦਾ ਚੋਧਰੀ ਬਖਤਾਵਰ ਆਪ ਜੀ ਦੇ ਦਰਸ਼ਨ ਕਰਨ ਆ ਗਿਆ ਚੋਧਰੀ ਬਖਤਾਵਰ ਬੜਾ ਹੰਕਾਰੀ ਸੀ ਉਸਨੇ ਆ ਕੇ ਮੱਥਾ ਵੀ ਨਹੀਂ ਟੇਕਿਆ ਤੇ ਗੁਰੂ ਜੀ ਦੇ ਕੋਲ ਬੈਠ ਗਿਆ ਸਿੱਖਾ ਨੂੰ ਬੜਾ ਗੁੱਸਾ ਆਇਆ ਪਰ ਗੁਰੂ ਅੰਗਦ ਦੇਵ ਜੀ ਨੇ ਸੱਭ ਨੂੰ ਸ਼ਾਤ ਰਹਿਣ ਲਈ ਕਿਹਾ। ਗੁਰੂ ਜੀ ਨੇ ਬਖਤਾਵਰ ਨੂੰ ਨੀਵਾਂ ਰਹਿਣ ਦਾ ਉਪਦੇਸ਼ ਦਿੱਤਾ।। ਗੁਰੂ ਜੀ ਜਾ ਉਪਦੇਸ਼ ਸੁਣਦੇ ਹੀ ਬਖਤਾਵਰ ਦਾ ਹਿਰਦਾ ਸ਼ਾ਼ਤ ਹੋ ਗਿਆ। ਉਸਦਾ ਸਾਰਾ ਹੰਕਾਰ ਦੂਰ ਹੋ ਗਿਆ,ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਗੁਰੂ ਜੀ ਨੇ ਉਸਨੂੰ ਮਾਫ ਕਰ ਦਿੱਤਾ