ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ ਦਾ ਹਮਾਯੂੰ ਨਾਲ ਮਿਲਾਪ

ਸਾਖੀ 2
ਪੜ੍ਹਨ ਦੀ ਤਰੱਕੀ 2 / 5

ਸੰਮਤ ੧੫੯੭ ਵਿੱਚ ਸ਼ੇਰ ਸਾਹ ਸੂਰੀ ਕੋਲੋ ਹਾਰ ਕੇ ਹਮਾਯੂੰ ਲਾਹੌਰ ਵੱਲ ਜਾ ਰਿਹਾ ਸੀ। ਜਦੋਂ ਉਹ ਬਿਆਸ ਪੰਹੁਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਸਦੇ ਪਿਤਾ ਬਾਬਰ ਨੂੰ ਉਪਦੇਸ਼ ਦਿੱਤੇ ਸਨ, ਉਨ੍ਹਾਂ ਦੀ ਗੱਦੀ ਤੇ ਇਸ ਵੇਲੇ ਗੁਰੂ ਅੰਗਦ ਦੇਵ ਜੀ ਹਨ ਤੇ ਉਹ ਖਡੂਰ ਸਾਹਿਬ ਰਹਿੰਦੇ ਹਨ। ਉਹ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਪਹੁੰਚਿਆ। ਉਸ ਵੇਲੇ ਗੁਰੂ ਅੰਗਦ ਦੇਵ ਜੀ ਬਚਿਆਂ ਦੀਆਂ ਖੇਡਾਂ ਦੇਖ ਰਹੇ ਸਨ, ਉਨ੍ਹਾਂ ਨੇ ਹਮਾਯੂੰ ਵਲੇ ਧਿਆਨ ਨਹੀਂ ਦਿੱਤਾ। ਹਮਾਯੂੰ ਨੂੰ ਗੁੱਸਾ ਆ ਗਿਆ ਉਸਨੇ ਤਲਵਾਰ ਕਢ ਲਈ, ਗੁਰੂ ਜੀ ਮੁਸਕਰਾ ਕੇ ਕਹਿਣ ਲਗੇ ਕਿ ਇਹ ਤਲਵਾਰ ਸ਼ੇਰ ਸਾਹ ਸੂਰੀ ਦੇ ਟਾਕਰੇ ਵੇਲੇ ਕਿਥੇ ਸੀ, ਹਮਾਯੂੰ ਸਰਮਿੰਦਾ ਹੋ ਗਿਆ, ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਗੁਰੂ ਜੀ ਕੋਲੋਂ ਮਾਫ਼ੀ ਮੰਗੀ। ਗੁਰੂ ਜੀ ਨੇ ਉਸਨੂੰ ਸੱਚ ਧਰਮ ਤੇ ਨਿਆਂ ਦਾ ਉਪਦੇਸ਼ ਦੇ ਕੇ ਵਿਦਾ ਕੀਤਾ।