ਗੁਰੂ ਅੰਗਦ ਦੇਵ ਜੀ

ਸੰਗਤ ਨੂੰ ਦਰਸ਼ਨ ਤੇ ਗੁਰਬਾਣੀ ਦਾ ਇੱਕਠ

ਸਾਖੀ 1
ਪੜ੍ਹਨ ਦੀ ਤਰੱਕੀ 1 / 5

ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਾਪਸ ਪਰਤੇ ਤਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੀ ਖਬਰ ਮਿਲੀ। ਆਪ ਜੀ ਦੇ ਹਿਰਦੇ ਨੂੰ ਬੜੀ ਡੂੰਘੀ ਸੱਟ ਵੱਜੀ। ਆਪ ਜੀ ਇਕਾਂਤ ਵਿੱਚ ਬੈਠ ਕੇ ਪਰਮੇਸ਼ੁਰ ਨੂੰ ਯਾਦ ਕਰਦੇ ਰਹਿੰਦੇ।

ਇਸ ਤਰ੍ਹਾਂ ਪੰਜ ਕੁ ਮਹੀਨੇ ਬੀਤ ਗਏ। ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਤਾਂ ਸਾਰੀ ਸੰਗਤ ਬਾਬਾ ਬੁੱਢਾ ਜੀ ਕੋਲ ਪਹੁੰਚੀ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਕੇ ਸੰਗਤ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ।

ਬਾਬਾ ਬੁੱਢਾ ਜੀ ਦਾ ਕਹਿਣਾ ਮੰਨ ਕੇ ਆਪ ਇਕਾਂਤ ਤੋਂ ਬਾਹਰ ਆਏ ਤੇ ਸੰਗਤ ਨੂੰ ਦਰਸ਼ਨ ਦਿੱਤੇ। ਸਾਰੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ।

ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਣ ਲੱਗੀਆਂ। ਆਪ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਇਕੱਠੀ ਕੀਤੀ ਤੇ ਉਸਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਵਾ ਕੇ ਜਨਮ ਸਾਖੀ ਤਿਆਰ ਕਰਵਾਈ।