ਗੁਰੂ ਅੰਗਦ ਦੇਵ ਜੀ

ਰੱਬ ਦਾ ਭਾਣਾ ਮੰਨਣ ਦਾ ਉਪਦੇਸ਼

ਸਾਖੀ 4
ਪੜ੍ਹਨ ਦੀ ਤਰੱਕੀ 4 / 5

ਖਡੂਰ ਸਾਹਿਬ ਤੋਂ ਥੋੜੀ ਦੂਰੀ ਤੇ ਭਾਈ ਜੀਵਾ ਨਾਂ ਦਾ ਇਕ ਗੁਰਸਿੱਖ ਰਹਿੰਦਾ ਸੀ। ਉਹ ਹਰ ਰੋਜ਼ ਗੁਰੂ ਦੇ ਲੰਗਰ ਵਿੱਚ ਦਹੀਂ ਤੇ ਖਿਚੜੀ ਲੈ ਕੇ ਜਾਇਆ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਧੀ ਇਹ ਸੇਵਾ ਨਿਭਾਉਂਦੀ ਸੀ।

ਇਕ ਦਿਨ ਜਦੋਂ ਉਹ ਦਹੀਂ ਤੇ ਖਿਚੜੀ ਲੈ ਕੇ ਤੁਰਨ ਲਗੀ ਤਾਂ ਹਨੇਰੀ ਚਲਨ ਲਗੀ। ਕਾਫ਼ੀ ਸਮਾਂ ਹੋ ਗਿਆ ਪਰ ਹਨੇਰੀ ਹਟਣ ਵਿੱਚ ਹੀ ਨਾਂ ਆਵੇ। ਉਸਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਥੋੜੀ ਦੇਰ ਲਈ ਹਨੇਰੀ ਰੁਕ ਜਾਏ ਤਾਂ ਕਿ ਉਹ ਦਹੀਂ ਤੇ ਖਿਚੜੀ ਲੰਗਰ ਵਿੱਚ ਸਮੇਂ ਤੇ ਪਹੁੰਚਾ ਸਕੇ।

ਉਸ ਦੀ ਅਰਦਾਸ ਸੁਣੀ ਗਈ, ਹਨੇਰੀ ਰੁਕ ਗਈ। ਉਹ ਦਹੀਂ ਤੇ ਖਿਚੜੀ ਲੈ ਕੇ ਖਡੂਰ ਸਾਹਿਬ ਪਹੁੰਚੀ, ਪਰ ਗੁਰੂ ਜੀ ਨੇ ਦਹੀਂ ਖਿਚੜੀ ਖਾਣ ਤੋਂ ਨਾਂਹ ਕਰ ਦਿੱਤੀ।

ਜਦੋਂ ਉਸਨੇ ਕਾਰਣ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਪੁੱਤਰੀ ਤੂੰ ਰੱਬ ਦੀ ਰਜ਼ਾ ਵਿੱਚ ਦਖਲ ਦਿੱਤਾ। ਸਾਨੂੰ ਸਾਰਿਆਂ ਨੂੰ ਹਮੇਸ਼ਾ ਪਿਤਾ ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਉਹ ਜੋ ਵੀ ਕਰੇ ਉਸਦਾ ਭਾਣਾ ਜਾਣ ਕੇ ਭਲਾ ਮੰਨਣਾ ਚਾਹੀਦਾ ਹੈ। ਇਸ ਹਨੇਰੀ ਨੇ ਕਈਆਂ ਜੀਆਂ ਦਾ ਭਲਾ ਕਰਨਾ ਸੀ।

ਸਾਰੀ ਸੰਗਤ ਨੇ ਗੁਰੂ ਜੀ ਦੀ ਉਪਦੇਸ਼ ਸਮਝਿਆ ਕਿ ਗੁਰਸਿੱਖ ਨੂੰ ਰੱਬ ਦੀ ਭਾਣਾ ਖੁਸ਼ੀ ਖੁਸ਼ੀ ਮੰਨਣਾ ਚਾਹੀਦਾ ਹੈ।