ਸਰਦੀਆਂ ਦਾ ਮੌਸਮ ਸੀ, ਬਾਰਿਸ਼ ਹੋ ਰਹੀ ਸੀ। ਅੱਧੀ ਰਾਤ ਨੂੰ ਗੁਰੂ ਜੀ ਦੇ ਡੇਰੇ ਦੀ ਕੰਧ ਡਿੱਗ ਗਈ। ਗੁਰੂ ਜੀ ਨੇ ਕਿਹਾ ਕਿ ਕੰਧ ਹੁਣੇ ਹੀ ਉਸਾਰੀ ਜਾਏ।
ਤਾਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਅੱਧੀ ਰਾਤ ਹੈ, ਉਪਰੋਂ ਇੰਨੀ ਠੰਡ ਪੈ ਰਹੀ ਹੈ, ਸਵੇਰੇ ਕਿਸੇ ਮਜ਼ਦੂਰ ਨੂੰ ਬੁਲਾ ਕੇ ਠੀਕ ਕਰਵਾ ਲਵਾਂਗੇ।
ਗੁਰੂ ਜੀ ਨੇ ਵਾਰੀ ਵਾਰੀ ਸਿੱਖਾਂ ਵੱਲ ਦੇਖਿਆ ਪਰ ਕਿਸੇ ਦਾ ਵੀ ਉੱਠਣ ਨੂੰ ਮੰਨ ਨਹੀਂ ਕੀਤਾ। ਭਾਈ ਲਹਿਣਾ ਜੀ ਵੱਲ ਗੁਰੂ ਜੀ ਨੇ ਜਿਸ ਤਰ੍ਹਾਂ ਹੀ ਦੇਖਿਆ, ਉਹ ਫਟਾ ਫਟ ਉੱਠਕੇ ਬੈਠ ਗਏ।
ਉਨ੍ਹਾਂ ਨੇ ਸਮਾਨ ਇਕੱਠਾ ਕਰਕੇ ਕੰਮ ਸ਼ੁਰੂ ਕਰ ਦਿੱਤਾ। ਜਦੋਂ ਅੱਧੀ ਕੁ ਕੰਧ ਬਣੀ, ਗੁਰੂ ਜੀ ਨੇ ਕਿਹਾ ਇਹ ਟੇਢੀ ਬਣੀ ਹੈ। ਲਹਿਣਾ ਜੀ ਨੇ ਉਸਨੂੰ ਢਾਹ ਕੇ ਦੁਬਾਰਾ ਸ਼ੁਰੂ ਕਰ ਦਿੱਤੀ।
ਗੁਰੂ ਜੀ ਨੇ ਦੋ ਤਿੰਨ ਵਾਰ ਇਸ ਤਰ੍ਹਾਂ ਹੀ ਕਿਹਾ। ਜਦੋਂ ਵੀ ਗੁਰੂ ਜੀ ਕਹਿੰਦੇ ਕੰਧ ਠੀਕ ਨਹੀਂ ਬਣੀ, ਲਹਿਣਾ ਜੀ ਕੰਧ ਢਾਹ ਕੇ ਦੁਬਾਰਾ ਸ਼ੁਰੂ ਕਰ ਦਿੰਦੇ।
ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਤੁਸੀਂ ਕਿਉਂ ਇਹੋ ਜਿਹਾ ਹੁਕਮ ਮੰਨੀ ਜਾ ਰਹੇ ਹੋ। ਤਾਂ ਲਹਿਣਾ ਜੀ ਨੇ ਕਿਹਾ ਮੈਂ ਸੇਵਕ ਹਾਂ ਤੇ ਸੇਵਕ ਦਾ ਕੰਮ ਆਪਣੇ ਸਵਾਮੀ ਦੀ ਹੁਕਮ ਮੰਨਣਾ।
ਇਸ ਤਰ੍ਹਾਂ ਉਹ ਗੁਰੂ ਜੀ ਦੀ ਦੂਜੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ।