ਇਕ ਵਾਰ ਰਾਤ ਨੂੰ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਸਾਡੇ ਬਸਤਰ ਬਹੁਤ ਮੈਲੇ ਹੋ ਗਏ ਹਨ, ਇਹਨਾਂ ਨੂੰ ਹੁਣੇ ਧੋ ਲਿਆਓ। ਅੱਗੋਂ ਉਹਨਾਂ ਨੇ ਕਿਹਾ ਅੱਧੀ ਰਾਤ ਹੋ ਗਈ ਹੈ, ਬਾਹਰ ਹਨੇਰਾ ਵੀ ਬਹੁਤ ਹੈ, ਬਸਤਰ ਸਵੇਰੇ ਧੋਤੇ ਜਾਣਗੇ।
ਗੁਰੂ ਜੀ ਨੇ ਸਿੱਖਾਂ ਵੱਲ ਦੇਖਿਆ ਪਰ ਉਹ ਸਾਰੇ ਸੁੱਤੇ ਪਏ ਸਨ, ਕਿਸੇ ਨੇ ਵੀ ਉੱਠਣ ਦੀ ਹਿੰਮਤ ਨਹੀਂ ਕੀਤੀ। ਅਜੇ ਉਹਨਾਂ ਦੀ ਨਜ਼ਰ ਲਹਿਣਾ ਜੀ ਵੱਲੇ ਗਈ ਹੀ ਸੀ ਕਿ ਲਹਿਣਾ ਜੀ ਉੱਠੇ, ਬਸਤਰ ਲੈ ਕੇ ਰਾਵੀ ਤੇ ਚਲੇ ਗਏ।
ਇਸ ਤਰ੍ਹਾਂ ਲਹਿਣਾ ਜੀ ਨੇ ਆਪਣੀ ਤੀਜੀ ਪ੍ਰੀਖਿਆ ਵੀ ਪਾਸ ਕਰ ਲਈ।