ਗੁਰੂ ਨਾਨਕ ਦੇਵ ਜੀ

ਸੰਖੇਪ ਜੀਵਨੀ ਗੁਰੂ ਨਾਨਕ ਦੇਵ ਜੀ

ਸਾਖੀ 12
ਪੜ੍ਹਨ ਦੀ ਤਰੱਕੀ 12 / 26

ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਸ ਸਮੇਂ ਸਾਰੇ ਧਰਮ ਦੇ ਠੇਕੇਦਾਰ ਬਣੇ ਸਨ। ਜੋਗੀ, ਸੰਨਿਆਸੀ, ਸੰਤ, ਸਾਧ ਸਾਰੇ ਹੀ ਆਮ ਜਨਤਾ ਉੱਪਰ ਜਬਰ ਕਮਾਉਂਦੇ ਸਨ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਆਪਣੇ ਲਈ ਜ਼ਰੂਰਤ ਤੋਂ ਜਿਆਦਾ ਸਮਾਨ ਇਕੱਠਾ ਕਰਦੇ ਸਨ।

ਗੁਰੂ ਜੀ ਨੂੰ ਉਸ ਸਿਰਜਣਹਾਰ ਪਰਮੇਸ਼ੁਰ ਨੇ ਇਸ ਲਈ ਭੇਜਿਆ ਕਿ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕਰਕੇ ਉਹਨਾਂ ਨੂੰ ਪ੍ਰਭੂ ਪਰਮੇਸ਼ੁਰ ਦੇ ਨਾਮ ਨਾਲ ਜੋੜਿਆ ਜਾਵੇ ਤੇ ਸੱਚੀ ਸੁੱਚੀ ਕਿਰਤ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ।

ਗੁਰੂ ਜੀ ਨੇ ਇਸ ਲਈ ਚਾਰ ਉਦਾਸੀਆਂ ਕੀਤੀਆਂ:

  • ਪਹਿਲੀ ਉਦਾਸੀ ਪੂਰਬ ਦੀ
  • ਦੂਜੀ ਉਦਾਸੀ ਦੱਖਣ ਦੀ
  • ਤੀਜੀ ਉਦਾਸੀ ਉੱਤਰ ਦੀ
  • ਚੌਥੀ ਉਦਾਸੀ ਪੱਛਮ ਦੀ

ਗੁਰੂ ਜੀ ਨੇ ਆਪਣੀਆਂ ਉਦਾਸੀਆਂ ਵਿੱਚ ਲੋਕਾਂ ਨੂੰ ਭਰਮਾਂ ਵਹਿਮਾਂ ਤੋਂ ਕੱਢ ਕੇ ਸੱਚੇ ਧਰਮ ਦੇ ਰਾਹ ਪਾਇਆ, ਤੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਉਪਦੇਸ਼ ਦਿੱਤਾ।

੧੪ ਜੂਨ ੧੫੩੯ ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਅੱਗੇ ਪੰਜ ਪੈਸਾ ਤੇ ਨਰੇਲ ਰੱਖ ਕੇ ਬਾਬਾ ਬੁੱਢਾ ਜੀ ਕੋਲੋਂ ਤਿਲਕ ਦੀ ਮਰਯਾਦਾ ਕਰਵਾਈ ਤੇ ਉਨ੍ਹਾਂ ਦਾ ਨਾਂ ਆਪ ਜੀ ਨੇ ਅੰਗਦ ਦੇਵ ਰੱਖਿਆ। ੭ ਸਤੰਬਰ ੧੫੩੯ ਨੂੰ ਕਰਤਾਰਪੁਰ ਵਿੱਚ ਜੋਤੀ ਜੋਤਿ ਸਮਾ ਗਏ।