ਗੁਰੂ ਨਾਨਕ ਦੇਵ ਜੀ

ਸਤਿਗੁਰੁ ਨਾਨਕ ਪ੍ਰਗਟਿਆ

ਸਾਖੀ 11
ਪੜ੍ਹਨ ਦੀ ਤਰੱਕੀ 11 / 26

ਜਦੋਂ ਰਾਜ ਤੇ ਸਮਾਜ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਨਾਲ ਬਿਹਬਲ ਹੋ ਕੇ ਜਨਤਾ ਪੁਕਾਰ ਕਰਦੀ ਹੈ, ਤਾਂ ਪਰਮਾਤਮਾ ਨੂੰ ਉਹਨਾਂ ਦੀ ਪੁਕਾਰ ਸੁਣਣੀ ਪੈਂਦੀ ਹੈ।

ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੇ ਟੋਟੇ ਕਰ ਕੇ ਨਵਾਬਾਂ ਤੇ ਹਾਕਮਾਂ ਦੇ ਹਵਾਲੇ ਕੀਤੇ ਸਨ ਤੇ ਉਹ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਸਨ। ਧਰਮ ਦੀ ਅਸਲੀ ਰੂਹ ਮਰ ਚੁੱਕੀ ਸੀ। ਇਸ ਦੀ ਥਾਂ ਪਾਖੰਡਾਂ ਤੇ ਬ੍ਰਾਹਮਣਾਂ ਦੀਆਂ ਪੂਜਾ ਦੇ ਢੰਗਾਂ ਨੇ ਲੈ ਲਈ ਸੀ।

ਲੋਕਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਕੁੱਝ ਬੋਲ ਸਕਣ, ਪਰ ਉਹ ਆਪਣੇ ਮਨਾਂ ਵਿੱਚ ਪਰਮਾਤਮਾ ਅੱਗੇ ਹਰ ਰੋਜ਼ ਅਰਦਾਸ ਕਰਦੇ ਸਨ।

ਸਮੇਂ ਦੀ ਇਸ ਮੰਗ, ਮਨੁੱਖ ਜਾਤੀ ਦੀ ਪੁਕਾਰ ਨੂੰ ਸੁਣ ਕੇ ਪਰਮ ਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਦਾ ਉਧਾਰ ਕਰਨ ਲਈ ਭੇਜਿਆ। ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।

ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ੧੪੬੯ ਈਸਵੀ ਨੂੰ ਹੋਇਆ। ਉਹਨਾਂ ਦੀ ਇਕ ਵੱਡੀ ਭੈਣ ਸੀ ਜਿਸ ਦਾ ਨਾਂ ਬੇਬੇ ਨਾਨਕੀ ਸੀ।

ਆਪ ਜੀ ਦਾ ਵਿਆਹ ੧੫੪੪ ਵਿੱਚ ਵਟਾਲੇ ਪਿੰਡ ਦੇ ਵਸਨੀਕ ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਬਟਾਲੇ ਵਿੱਚ ਹੋਇਆ।

ਆਪ ਜੀ ਦੇ ਘਰ ਦੋ ਸਾਹਿਬਜਾਦੇ ਪੈਦਾ ਹੋਏ। ਵੱਡੇ ਸਾਹਿਬਜਾਦੇ ਬਾਬਾ ਸ੍ਰੀ ਚੰਦ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਲਖਮੀ ਦਾਸ ਜੀ।