ਗੁਰੂ ਨਾਨਕ ਦੇਵ ਜੀ

ਜਨੇਊ ਦੀ ਰਸਮ ਦਾ ਖੰਡਨ

ਸਾਖੀ 9
ਪੜ੍ਹਨ ਦੀ ਤਰੱਕੀ 9 / 26

ਜਦੋਂ ਨਾਨਕ ਜੀ ੧੯ ਸਾਲ ਦੇ ਹੋ ਗਏ ਤਾਂ ਪਿਤਾ ਕਾਲੂ ਜੀ ਨੇ ਰਿਵਾਜ਼ ਅਨੁਸਾਰ ਨਾਨਕ ਜੀ ਨੂੰ ਜਨੇਊ ਪਵਾਉਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ, ਖਾਣ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ, ਪੁਰੋਹਿਤ ਜੀ ਨੂੰ ਬੁਲਾਇਆ ਗਿਆ।

ਜਦੋਂ ਪੁਰੋਹਿਤ ਜੀ ਨੇ ਨਾਨਕ ਜੀ ਦੀ ਬਾਂਹ ਫੜ ਕੇ ਜਨੇਊ ਪਾਉਣ ਲੱਗੇ ਤਾਂ ਨਾਨਕ ਜੀ ਨੇ ਪੁੱਛਿਆ ਕਿ ਇਸਦਾ ਕੀ ਫਾਇਦਾ ਹੈ।

ਤਾਂ ਪੁਰੋਹਿਤ ਜੀ ਨੇ ਦੱਸਿਆ ਕਿ ਇਹ ਉੱਚੀ ਜਾਤ ਦੀ ਨਿਸ਼ਾਨੀ ਹੈ।

ਨਾਨਕ ਜੀ ਨੇ ਕਿਹਾ ਕਿ ਇਹ ਗੱਲ ਜੱਚਦੀ ਨਹੀਂ, ਉੱਚੀ ਜਾਤ ਉਸਦੀ ਹੈ ਜਿਹੜਾ ਉੱਚੇ, ਸੱਚੇ ਤੇ ਨੇਕ ਕੰਮ ਕਰੇ, ਨੀਚੀ ਜਾਤ ਉਸਦੀ ਜਿਹੜਾ ਮੰਦੇ ਕੰਮ ਕਰੇ।

ਉਸ ਪਰਮਾਤਮਾ ਦੀ ਦਰਗਾਹ ਵਿੱਚ ਤਾਂ ਉਹ ਚੰਗੇ ਕੰਮ ਹੀ ਕੰਮ ਆਣੇ ਹਨ ਜੋ ਅਸੀਂ ਦੁਨੀਆਂ ਵਿੱਚ ਕਰਾਂਗੇ।

ਸਾਰੇ ਮੰਨ ਗਏ ਕਿ ਗੁਰੂ ਜੀ ਦੇ ਬਚਨ ਸੱਚੇ ਹਨ। ਉਨ੍ਹਾਂ ਸਭ ਨੇ ਸੀਸ ਨਿਵਾਏ ਤੇ ਘਰੋ ਘਰੀ ਚਲੇ ਗਏ।