ਗੁਰੂ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਵਿਆਹੇ ਹੋਏ ਸਨ।
ਬੇਬੇ ਨਾਨਕੀ ਜੀ ਨੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਬੁਲਾਇਆ ਤੇ ਇਥੇ ਉਹਨਾਂ ਨੂੰ ਮੋਦੀਖਾਨੇ ਵਿਖੇ ਨੌਕਰੀ ਲਗਵਾ ਦਿੱਤੀ।
ਗੁਰੂ ਜੀ ਹਰੇਕ ਲੋੜਵੰਦ ਨੂੰ ਤੇਰਾ ਤੇਰਾ ਕਹਿ ਕੇ ਰਾਸ਼ਨ ਦੇ ਦਿੰਦੇ ਸਨ।
ਤਾਂ ਕਿਸੇ ਨੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਰਾਸ਼ਨ ਵੱਧ ਤੋਲ ਕੇ ਦੇਈ ਜਾਂਦੇ ਹਨ।
ਤਾਂ ਅਗਲੇ ਦਿਨ ਸਾਰਾ ਹਿਸਾਬ ਕੀਤਾ ਗਿਆ ਤਾਂ ਦੁਕਾਨ ਵਿੱਚ ਮੁਨਾਫ਼ਾ ਹੀ ਨਿਕਲਿਆ।
ਅੱਜ ਏਥੇ ਗੁਰੂਦੁਆਰਾ ਸ੍ਰੀ ਹਟ ਸਾਹਿਬ ਜੀ ਸਥਿਤ ਹੈ। ਅੱਜ ਵੀ ਇਸ ਗੁਰੂਦੁਆਰਾ ਸਾਹਿਬ ਵਿੱਚ ਗੁਰੂ ਜੀ ਦੇ ਹੱਥੀਂ ਛੋਹ ਪ੍ਰਾਪਤ ਵੱਟੇ ਮੌਜੂਦ ਹਨ, ਸੰਗਤ ਦੂਰੋਂ ਨੇੜਿਉਂ ਦਰਸ਼ਨ ਕਰਨ ਆਉਂਦੀਆਂ ਹਨ।