ਗੁਰੂ ਨਾਨਕ ਦੇਵ ਜੀ

ਗੁਰੂਦੁਆਰਾ ਸਚਾ ਸੌਦਾ

ਸਾਖੀ 3
ਪੜ੍ਹਨ ਦੀ ਤਰੱਕੀ 3 / 25

ਇੱਕ ਵਾਰ ਪਿਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਕੋਈ ਵਾਪਾਰ ਸ਼ੁਰੂ ਕਰੋ, ਜਿਸ ਵਿੱਚ ਲਾਭ ਵੀ ਹੋਵੇ। ਉਨ੍ਹਾਂ ਨੇ ੨੦ ਰੁਪਏ ਦਿੱਤੇ।

ਨਾਨਕ ਜੀ ਰੁਪਏ ਲੈ ਕੇ ਬਾਜ਼ਾਰ ਚਲ ਪਏ। ਰਸਤੇ ਵਿੱਚ ਉਹਨਾਂ ਨੂੰ ਕੁਝ ਭੁੱਖੇ ਸਾਧੂ ਮਿਲ ਗਏ। ਨਾਨਕ ਜੀ ਨੇ ੨੦ ਰੁਪਏ ਨਾਲ ਸਾਧੂਆਂ ਨੂੰ ਭੋਜਨ ਖਵਾ ਦਿੱਤਾ।

ਘਰ ਆ ਕੇ ਪਿਤਾ ਜੀ ਨੂੰ ਦੱਸਿਆ ਕਿ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਕੇ ਸੱਚਾ ਸੌਦਾ ਕੀਤਾ ਹੈ।

ਇੱਥੇ ਅੱਜ ਗੁਰਦੁਆਰਾ ਸਚਾ ਸੌਦਾ ਹੈ ਤੇ ਉੱਥੇ ਹਰ ਵਕਤ ਲੰਗਰ ਚੱਲਦਾ ਹੈ।