ਗੁਰੂ ਤੇਗ ਬਹਾਦੁਰ ਜੀ

ਅਨੰਦਪੁਰ ਸਾਹਿਬ ਦੀ ਰਚਨਾ

ਸਾਖੀ 3
ਪੜ੍ਹਨ ਦੀ ਤਰੱਕੀ 3 / 7

ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਗੁਰ-ਗੱਦੀ ਤੇ ਬੈਠ ਗਏ, ਤਾਂ ਉਹ ਕੁਝ ਮਹੀਨੇ ਬਕਾਲੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਫਿਰ ਉਨ੍ਹਾਂ ਨੇ ਨੇੜੇ-ਨੇੜੇ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ।

ਸ਼੍ਰੀ ਤਰਨਤਾਰਨ ਸਾਹਿਬ, ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਕੇ ਆਪ ਅੰਮਿ੍ਤਸਰ ਸਾਹਿਬ ਪਹੁੰਚੇ। ਮੱਥਾ ਟੇਕ ਕੇ ਆਪ ਅਕਾਲ ਤਖ਼ਤ ਸਾਹਿਬ ਕੋਲ ਇੱਕ ਬੇਰੀ ਹੇਠਾਂ ਬੈਠੇ। ਇਸ ਥਾਂ ਤੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ।

ਇੱਥੋਂ ਆਪ ਵਾਪਸ ਬਾਬਾ ਬਕਾਲੇ ਤੁਰ ਪਏ। ਰਸਤੇ ਵਿੱਚ ਅਰਾਮ ਕਰਨ ਲਈ ਰੁਕੇ। ਇਸ ਥਾਂ ਤੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਹੈ।

ਇੱਥੋਂ ਆਪ ਨੂੰ ਪਿੰਡ ਦੇ ਕੁਝ ਸਿੱਖ ਆਪਣੇ ਪਿੰਡ ਲੈ ਗਏ। ਇੱਥੋਂ ਦੀ ਇੱਕ ਮਾਈ ਗੁਰੂ ਜੀ ਨੂੰ ਆਪਣੇ ਘਰ ਲੈ ਗਈ ਤੇ ਉਸਨੇ ਗੁਰੂ ਜੀ ਦੀ ਬੜੇ ਪਿਆਰ ਨਾਲ ਸੇਵਾ ਕੀਤੀ। ਇਸ ਜਗ੍ਹਾ ਤੇ ਅੱਜ ਗੁਰਦੁਆਰਾ ਕੋਠਾ ਸਾਹਿਬ ਹੈ।

ਬਿਆਸ ਦਰਿਆ ਤੋਂ ਨਵਾਂ ਸ਼ਹਿਰ ਆਦਿ ਨਗਰਾਂ ਵਿੱਚ ਸੱਚ ਧਰਮ ਦਾ ਉਪਦੇਸ਼ ਤੇ ਲੋਕਾਂ ਦਾ ਉਧਾਰ ਕਰਦੇ ਗੁਰੂ ਜੀ ਕਰਤਾਰਪੁਰ ਪਹੁੰਚੇ। ਇੱਥੇ ਪਹੁੰਚ ਕੇ ਆਪ ਨੇ ਕਾਹਲੂਰ ਦੇ ਰਾਜੇ ਕੋਲੋਂ ਸਤਲੁਜ ਦਰਿਆ ਦੇ ਕੰਢੇ ਕੋਲ ਜਗ੍ਹਾ ਖਰੀਦੀ ਤੇ ਸੰਮਤ ੧੭੨੩ ਵਿੱਚ ਉੱਥੇ ਅਨੰਦਪੁਰ ਨਗਰ ਵਸਾਇਆ।

ਗੁਰੂ ਜੀ ਦੇ ਤੇਜ ਪ੍ਰਤਾਪ ਦਾ ਸਦਕਾ ਥੋੜੇ ਸਮੇਂ ਵਿੱਚ ਹੀ ਅਨੰਦਪੁਰ ਸਾਹਿਬ ਵਿੱਚ ਬਹੁਤ ਰੌਣਕ ਵੱਧ ਗਈ।