ਦਿੱਲੀ ਦੀ ਰਾਹ ਚਲਦੇ ਹੋਏ ਅੰਬਾਲੇ ਕੋਲ ਪਿੰਡ ਪੰਜੋਖਰਾ ਆਪ ਜੀ ਨੂੰ ਰਾਤ ਪੈ ਗਈ। ਉੱਥੇ ਇੱਕ ਹੰਕਾਰੀ ਬ੍ਰਾਹਮਣ ਲਾਲ ਚੰਦ ਮਿਲਿਆ ਤੇ ਕਹਿਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ। ਇਸ ਤਰ੍ਹਾਂ ਆਪ ਸ਼੍ਰੀ ਕ੍ਰਿਸ਼ਨ ਜੀ ਨਾਲੋਂ ਵੱਡੇ ਬਣਦੇ ਹੋ। ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਤੁਸੀਂ ਉਸਦੇ ਅਰਥ ਕਰ ਕੇ ਹੀ ਵਿਖਾਓ।
ਹੰਕਾਰੀ ਪੰਡਿਤ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅਸੀਂ ਤਾਂ ਵਾਹਿਗੁਰੂ ਦੇ ਸੇਵਕ ਹਾਂ। ਸਾਨੂੰ ਵੱਡਾ ਬਨਣਾ ਨਹੀਂ ਆਉਂਦਾ। ਤੁਸੀਂ ਪਿੰਡ ਵਿੱਚੋ ਆਪਣੀ ਮਰਜ਼ੀ ਦਾ ਬੰਦਾ ਲੈ ਆਉ, ਉਹ ਤੁਹਾਨੂੰ ਜਵਾਬ ਦੇ ਕੇ ਤੁਹਾਡੀ ਤੱਸਲੀ ਕਰੇਗਾ।
ਪੰਡਿਤ ਲਾਲ ਚੰਦ ਜਾਣ ਬੁਝ ਕੇ ਪਿੰਡ ਵਿੱਚੋਂ ਛੱਜੂ ਨਾਂ ਦੇ ਇੱਕ ਮਹਾਂ ਮੂਰਖ ਬੰਦੇ ਨੂੰ ਲੈ ਆਇਆ। ਗੁਰੂ ਜੀ ਨੇ ਛੱਜੂ ਵੱਲ ਵੇਖਿਆ ਤੇ ਉਸਦੇ ਸਿਰ ਤੇ ਆਪਣੀ ਛੱੜੀ ਰੱਖ ਦਿੱਤੀ ਤੇ ਪੰਡਿਤ ਨੂੰ ਕਿਹਾ ਪੁੱਛੋ ਜੋ ਪੁੱਛਣਾ ਹੈ। ਲਾਲ ਚੰਦ ਨੇ ਛੱਜੂ ਕੋਲੋਂ ਗੀਤਾ ਦੇ ਔਖੇ-ਔਖੇ ਵਾਕਾਂ ਦੇ ਅਰਥ ਪੁੱਛੇ। ਛੱਜੂ ਦੇ ਜਵਾਬ ਸੁਣ ਕੇ ਉਸਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਅੱਜ ਇਸ ਜਗਾ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਹੈ।