ਗੁਰੂ ਹਰਿਰਾਇ ਜੀ

ਸੱਚ-ਖੰਡ ਵਾਪਸੀ ਤੇ ਗੁਰ-ਗੱਦੀ ਸ਼ੀ੍ ਹਰਿਕਿ੍ਸ਼ਨ ਜੀ

ਸਾਖੀ 6
ਪੜ੍ਹਨ ਦੀ ਤਰੱਕੀ 6 / 6

ਸ਼੍ਰੀ ਗੁਰੂ ਹਰਿਰਾਇ ਜੀ ਦੇ ਦੋ ਸਾਹਿਬਜਾਦੇ ਰਾਮਰਾਇ ਤੇ ਹਰਿਕ੍ਰਿਸ਼ਨ ਜੀ ਸਨ। ਰਾਮਰਾਇ ਨੇ ਗੁਰੂ ਜੀ ਦੀ ਆਗਿਆ ਭੰਗ ਕੀਤੀ ਸੀ। ਜਦੋਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਨੂੰ ਬਦਲ ਕੇ ਪੜਿਆ, ਤਾਂ ਗੁਰੂ ਹਰਿਰਾਇ ਜੀ ਨੇ ਹਮੇਸ਼ਾ ਲਈ ਨਾਤਾ ਤੋੜ ਦਿੱਤਾ।

ਜਦੋਂ ਆਪ ਨੇ ਜਾਣਿਆ ਕਿ ਆਪ ਜੀ ਦੀ ਸੱਚ-ਖੰਡ ਵਾਪਸੀ ਦਾ ਸਮਾਂ ਆ ਗਿਆ ਹੈ, ਤਾਂ ਆਪਣੇ ਛੋਟੇ ਸਾਹਿਬਜਾਦੇ ਸ਼੍ਰੀ ਹਰਿਕ੍ਰਿਸ਼ਨ ਨੂੰ ਗੁਰ-ਗੱਦੀ ਲਈ ਨੀਅਤ ਕੀਤਾ ਤੇ ਸਾਰੀ ਸੰਗਤ ਨੂੰ ਆਗਿਆ ਕੀਤੀ ਕਿ ਅੱਜ ਤੋਂ ਬਾਅਦ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣਾ।

ਸੰਮਤ ੧੭੧੮ ਨੂੰ ਆਪ ਕੀਰਤਪੁਰ ਸਾਹਿਬ ਜੋਤੀ-ਜੋਤਿ ਸਮਾ ਗਏ।

🎉

ਤੁਸੀਂ ਗੁਰੂ ਹਰਿਰਾਇ ਜੀ ਦੀਆਂ ਸਾਰੀਆਂ ਸਾਖੀਆਂ ਪੜ੍ਹ ਲਈਆਂ ਹਨ!

ਗੁਰੂ ਹਰਿਕਿ੍ਸ਼ਨ ਜੀ ਦੀਆਂ ਸਾਖੀਆਂ ਪੜ੍ਹੋ