ਆਪ ਜੀ ਦਾ ਜਨਮ ਸੰਮਤ ੧੬੮੬ ਵਿੱਚ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ, ਜਿਲਾ ਹੁਸ਼ਿਆਰਪੁਰ ਵਿੱਚ ਹੋਇਆ।
ਆਪ ਜੀ ਦਾ ਵਿਆਹ ਸ਼੍ਰੀ ਦਇਆ ਰਾਮ ਜੀ ਦੀ ਸਪੁੱਤਰੀ, ਮਾਤਾ ਕਿਸ਼ਨ ਕੋਰ ਜੀ ਨਾਲ ਸੰਮਤ ੧੬੯੭ ਨੂੰ ਹੋਇਆ।
ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਸ਼੍ਰੀ ਰਾਮ ਰਾਇ ਜੀ ਸੰਮਤ ੧੭੦੩ ਵਿੱਚ ਤੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਨੇ ਸੰਮਤ ੧੭੧੩ ਵਿੱਚ ਜਨਮ ਲਿਆ।
ਗੁਰੂ ਹਰਿਰਾਇ ਜੀ ਦੀ ਪੜਾਈ-ਸਿਖਲਾਈ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਨਿਗਰਾਨੀ ਵਿੱਚ ਹੋਈ। ਆਪ ਸਰੀਰ ਵਲੋਂ ਫੌਲਾਦ ਵਾਂਗ ਸਖ਼ਤ ਤੇ ਫੁੱਲਾਂ ਦੀ ਤਰ੍ਹਾਂ ਨਰਮ ਦਿਲ ਦੇ ਮਾਲਕ ਸਨ।