ਗੁਰੂ ਅਰਜਨ ਦੇਵ ਜੀ

ਚੰਦੂ ਦੀ ਧੀ ਦੇ ਰਿਸ਼ਤੇ ਤੋਂ ਇਨਕਾਰ

ਸਾਖੀ 5
ਪੜ੍ਹਨ ਦੀ ਤਰੱਕੀ 5 / 6

ਚੰਦੂ ਬਾਦਸ਼ਾਹ ਜਹਾਂਗੀਰ ਦਾ ਵਜੀਰ ਸੀ। ਚੰਦੂ ਨੇ ਆਪਣੇ ਪੁਰੋਹਿਤ ਨੂੰ ਆਪਣੀ ਧੀ ਦੇ ਰਿਸ਼ਤੇ ਵਾਸਤੇ ਕਿਹਾ ਹੋਇਆ ਸੀ। ਇਕ ਵਾਰ ਜਦੋਂ ਪੁਰੋਹਿਤ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਗੋਇੰਦਵਾਲ ਸਾਹਿਬ ਆਇਆ ਤਾਂ ਉਹ ਗੁਰੂ ਜੀ ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ ਗੁਰੂ ਜੀ ਨੂੰ ਸਾਹਿਬਜਾਦੇ ਹਰਗੋਬਿੰਦ ਵਾਸਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਪਰਵਾਨ ਕਰ ਲਈ।

ਜਦੋਂ ਉਹ ਵਾਪਸ ਆਇਆ ਤਾਂ ਉਸਨੇ ਚੰਦੂ ਨੂੰ ਰਿਸ਼ਤੇ ਬਾਰੇ ਦੱਸਿਆ। ਚੰਦੂ ਅੱਗੋ ਗੁੱਸੇ ਨਾਲ ਬੋਲਿਆ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਗਾ ਆਇਆ ਹੈ। ਉਸਨੇ ਆਪਣੇ ਘਰਾਣੇ ਨੂੰ ਚੁਬਾਰਾ ਤੇ ਗੁਰੂ ਜੀ ਦੇ ਘਰਾਣੇ ਨੂੰ ਮੋਰੀ ਕਹਿ ਕੇ ਗੁਰੂ ਘਰ ਦੀ ਬੇਅਦਬੀ ਕੀਤੀ।

ਦਿੱਲੀ ਦੀ ਸੰਗਤ ਨੇ ਚੰਦੂ ਦੇ ਇਹ ਦੁਰਬਚਨ ਸੁਣੇ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ-ਪੱਤਰ ਭੇਜਿਆ ਕਿ ਸਾਹਿਬਜਾਦੇ ਹਰਗੋਬਿੰਦ ਦੀ ਰਿਸ਼ਤਾ ਚੰਦੂ ਦੀ ਧੀ ਨਾਲ ਨਾਂ ਕੀਤਾ ਜਾਵੇ। ਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਤੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ।