ਬਾਸਰਕੇ ਗੁਰੂ ਅਮਰਦਾਸ ਜੀ ਦੀ ਜਨਮ ਨਗਰੀ ਸੀ। ਉੱਥੋਂ ਹਰ ਰੋਜ਼ ਬਹੁਤ ਸੰਗਤ ਗੋਇੰਦਵਾਲ ਜਾਇਆ ਕਰਦੀ ਸੀ। ਇੱਕ ਦਿਨ ਸ਼ੀ੍ ਜੇਠਾ ਜੀ ਵੀ ਸੰਗਤ ਨਾਲ ਗੋਇੰਦਵਾਲ ਚਲੇ ਗਏ। ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਉਹ ਵਾਪਸ ਨਹੀਂ ਗਏ ਤੇ ਉੱਥੇ ਰਹਿ ਕੇ ਗੁਰ ਸੰਗਤ ਦੀ ਸੇਵਾ ਕਰਨ ਲੱਗ ਗਏ।
ਇੱਕ ਦਿਨ ਮਾਤਾ ਰਾਮ ਕੌਰ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਭਾਨੀ ਜਵਾਨ ਹੋ ਗਈ ਹੈ। ਉਸ ਲਈ ਵੀ ਯੋਗ ਵਰ ਦੀ ਭਾਲ ਕਰਨੀ ਚਾਹੀਦੀ ਹੈ। ਉਸੇ ਵੇਲੇ ਸ਼ੀ੍ ਜੇਠਾ ਜੀ ਆ ਗਏ। ਮਾਤਾ ਜੀ ਨੇ ਕਿਹਾ ਕਿ ਵਰ ਇਸ ਕਾਕੇ ਵਰਗਾ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ਕਿ ਇਸ ਵਰਗਾ ਤਾਂ ਇਹੋ ਹੀ ਹੈ।
੨੨ ਫੱਗਣ ਸੰਮਤ ੧੬੧੦ ਨੂੰ ਬੀਬੀ ਭਾਨੀ ਜੀ ਤੇ ਸ਼ੀ੍ ਜੇਠਾ ਜੀ ਦਾ ਵਿਆਹ ਕਰ ਦਿੱਤਾ ਗਿਆ। ਆਪ ਜੀ ਦੇ ਤਿੰਨ ਬੇਟੇ ਸ਼ੀ੍ ਪ੍ਰਿਥੀ ਚੰਦ ਜੀ, ਸ਼ੀ੍ ਮਹਾਂਦੇਵ ਜੀ ਤੇ ਸ਼ੀ੍ ਅਰਜਨ ਦੇਵ ਜੀ ਹੋਏ।