ਗੁਰੂ ਅਮਰਦਾਸ ਜੀ ਸ਼ੀ੍ ਜੇਠਾ ਜੀ ਦੀ ਸੇਵਾ ਭਾਵਨਾ ਦੇਖ ਕੇ ਸਮਝ ਗਏ ਸਨ ਕਿ ਸਾਡੇ ਮਗਰੋਂ ਗੁਰੂ ਨਾਨਕ ਦੀ ਗੱਦੀ ਦੀ ਜੁੰਮੇਵਾਰੀ ਸ਼ੀ੍ ਜੇਠਾ ਜੀ ਹੀ ਸੰਭਾਲਣਗੇ। ਫੇਰ ਵੀ ਉਨ੍ਹਾਂ ਨੇ ਸਾਰੀ ਸੰਗਤ ਸਾਹਮਣੇ ਪੀ੍ਖਿਆ ਲੈ ਕੇ ਸੰਗਤ ਨੂੰ ਯਕੀਨ ਦਿਵਾ ਦਿੱਤਾ ਕਿ ਸ਼ੀ੍ ਜੇਠਾ ਜੀ ਹੀ ਗੁਰਤਾ ਦੇ ਯੋਗ ਹਨ।
ਆਪਣੀ ਸੱਚ ਖੰਡ ਵਾਪਸੀ ਦਾ ਸਮਾਂ ਦੇਖ ਕੇ ਸੰਮਤ ੧੬੩੧, ਅੱਸੂ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸ਼ੀ੍ ਜੇਠਾ ਜੀ ਨੂੰ ਗੁਰ-ਗੱਦੀ ਤੇ ਬਿਠਾ ਕੇ ਤੇ ਉਨ੍ਹਾਂ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ। ਤੇ ਬਾਬਾ ਬੁੱਢਾ ਜੀ ਨੇ ਗੁਰਿਆਈ ਦੀ ਤਿਲਕ ਲਾਇਆ।
ਇਸ ਤਰ੍ਹਾਂ ਸ਼ੀ੍ ਜੇਠਾ ਜੀ ਸ਼ੀ੍ ਗੁਰੂ ਰਾਮਦਾਸ ਜੀ ‘ਤਾਰਨ ਤਰਣੰ’ ਸੋਢੀ ਸੁਲਤਾਨ ਬਣ ਗਏ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।