ਗੁਰੂ ਅਮਰਦਾਸ ਜੀ

ਬਾਉਲੀ ਸਾਹਿਬ ਦੀ ਸਥਾਪਨਾ

ਸਾਖੀ 7
ਪੜ੍ਹਨ ਦੀ ਤਰੱਕੀ 7 / 9

ਗੋਇੰਦਵਾਲ ਸਾਹਿਬ ਹਰ ਵੇਲੇ ਸੰਗਤ ਬਹੁਤ ਜੁੜੀ ਰਹਿੰਦੀ ਸੀ। ਗੁਰੂ ਜੀ ਦਾ ਲੰਗਰ ਹਰੇਕ ਮਨੁੱਖ ਮਾਤਰ ਲਈ ਖੁੱਲਾ ਰਹਿੰਦਾ ਸੀ। ਉੱਥੇ ਹਰੇਕ ਜਾਤੀ ਧਰਮ ਦੇ ਲੋਕ ਲੰਗਰ ਛੱਕਦੇ ਸਨ। ਗੁਰੂ ਜੀ ਨੇ ਸੋਚਿਆ ਕਿ ਇੱਥੇ ਬਾਉਲੀ ਲਾਈ ਜਾਵੇ ਤਾਂ ਜੋ ਸੰਗਤ ਨੂੰ ਪੀਣ ਲਈ ਤੇ ਇਸਨਾਨ ਲਈ ਖੁੱਲਾ ਜਲ ਵੀ ਮਿਲੇ।

ਆਪ ਨੇ ਸੰਮਤ ੧੬੧੬ ਵਿੱਚ ਬਾਬਾ ਬੁੱਢਾ ਜੀ ਕੋਲੋਂ ਬਾਉਲੀ ਦਾ ਆਰੰਭ ਕਰਾਇਆ। ਬਾਉਲੀ ਦੇ ਕਾਰਜ ਦਿਹਾੜੀਦਾਰ ਮਿਸਤਰੀ ਤੇ ਸੰਗਤਾਂ ਮਿਲ ਕੇ ਕਰਦੀਆਂ ਸਨ। ਸ਼ੀ੍ ਜੇਠਾ ਜੀ ਨੇ (ਗੁਰੂ ਅਮਰਦਾਸ ਜੀ ਦੇ ਛੋਟੇ ਜਵਾਈ) ਬਾਉਲੀ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਿੱਤੀ। ਸ਼ੀ੍ ਜੇਠਾ ਜੀ ਨੂੰ ਸਾਰਾ ਦਿਨ ਟੋਕਰੀ ਢੋਂਦੇ ਦੇਖ ਕੇ ਉਨ੍ਹਾਂ ਦੀ ਬਰਾਦਰੀ ਦੇ ਲੋਕ ਮਜਾਕ ਕਰਦੇ। ਪਰ ਸ਼ੀ੍ ਜੇਠਾ ਜੀ ਬਿਨਾ ਕਿਸੇ ਦੀ ਪਰਵਾਹ ਕੀਤੇ ਸਾਰਾ ਦਿਨ ਸੇਵਾ ਵਿੱਚ ਮਗਨ ਰਹਿੰਦੇ।

ਸੰਮਤ ੧੬੨੧ ਵਿੱਚ ਬਾਉਲੀ ਸੰਪੂਰਣ ਹੋਈ। ਇਸ ਦੀਆਂ ੮੪ ਪੋੜੀਆਂ ਹਨ।