ਜਦੋਂ ਨਾਨਕ ਜੀ ਥੋੜੇ ਵੱਡੇ ਹੋਏ, ਤਾਂ ਪਿਤਾ ਕਾਲੂ ਜੀ ਨੇ ਕਿਹਾ ਕਿ ਤੁਸੀਂ ਥੋੜਾ ਘਰ ਦਾ ਕੰਮ ਕਰਿਆ ਕਰੋ, ਭਾਵੇਂ ਗਾਵਾਂ ਤੇ ਮੱਝਾਂ ਨੂੰ ਜੰਗਲ ਵਿੱਚ ਚਰਾਉਣ ਲਈ ਲੈ ਜਾਇਆ ਕਰੋ।
ਪਿਤਾ ਜੀ ਦਾ ਹੁਕਮ ਮੰਨ ਕੇ ਨਾਨਕ ਜੀ ਜੰਗਲ ਵਿੱਚ ਗਾਵਾਂ ਤੇ ਮੱਝਾਂ ਨੂੰ ਚਰਾਉਣ ਲੈ ਕੇ ਜਾਣ ਲੱਗ ਗਏ।
ਇੱਕ ਦਿਨ ਗਾਵਾਂ ਤੇ ਮੱਝਾਂ ਚਰ ਰਹੀਆਂ ਸਨ ਤੇ ਨਾਨਕ ਜੀ ਭਗਤੀ ਵਿੱਚ ਬੈਠ ਗਏ। ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਗਾਵਾਂ ਤੇ ਮੱਝਾਂ ਨੇ ਨਾਲ ਦੇ ਪਿੰਡ ਕਿਸੇ ਕਿਸਾਨ ਦੇ ਖੇਤ ਵਿੱਚ ਵੜ ਗਈਆਂ ਤੇ ਉਹਨਾਂ ਨੇ ਕਿਸਾਨ ਦਾ ਸਾਰਾ ਖੇਤ ਉਜਾੜ ਦਿੱਤਾ।
ਜਦੋਂ ਕਿਸਾਨ ਆਇਆ, ਉਸ ਨੇ ਦੇਖਿਆ ਕਿ ਸਾਰਾ ਖੇਤ ਉਜੜ ਗਿਆ ਹੈ, ਤਾਂ ਉਹ ਦੌੜ ਕੇ ਰਾਏ ਬੁਲਾਰ ਜੀ ਕੋਲ ਗਿਆ ਤੇ ਕਹਿਣ ਲੱਗਾ ਕਿ ਮੇਰੀ ਸਾਰੀ ਫਸਲ ਦਾ ਮੈਨੂੰ ਮੁਆਵਜ਼ਾ ਦਿੱਤਾ ਜਾਏ।
ਤਾਂ ਨਾਨਕ ਜੀ ਨੂੰ ਪੁੱਛਿਆ ਗਿਆ, ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਫਸਲ ਵੇਖੀ ਜਾਵੇ। ਜਦੋਂ ਕੁਝ ਬੰਦੇ ਫਸਲ ਵੇਖਣ ਗਏ, ਤਾਂ ਸਾਰੀ ਫਸਲ ਠੀਕ ਸੀ। ਸਾਰੇ ਦੇਖ ਕੇ ਬਹੁਤ ਹੈਰਾਨ ਹੋਏ।
ਇੱਥੇ ਅੱਜ ਗੁਰਦੁਆਰਾ ਕਿਆਰਾ ਸਾਹਿਬ ਹੈ।