ਸੱਜਨ ਠੱਗ ਦੀ ਸਾਖੀ


ਗੁਰੂ ਜੀ ਚਲਦੇ ਚੱਲਦੇ ਪਾਕਿਸਤਾਨ ਦੇ ਇਕ ਸ਼ਹਿਰ ਤੁਲੰਬੋ ਪਹੁੰਚੇ ਤੇ ਇਕ ਧਰਮਸ਼ਾਲਾ ਦੇ ਸਾਮ੍ਹਣੇ ਆ ਕੇ ਰੁਕ ਗਏ, ਧਰਮਸ਼ਾਲਾ ਦਾ ਮਾਲਕ ਸਜੱਨ ਬਾਹਰ ਨਿਕਲਿਆ ਤੇ ਗੁਰੂ ਜੀ ਨੂੰ ਅੰਦਰ ਲੈ ਗਿਆ, ਸਜੱਨ ਨੇ ਦੇਖਿਆ ਕਿ ਗੁਰੂ ਜੀ ਦੇ ਮੁੱਖ ਤੇ ਬਹੁਤ ਤੇਜ਼ ਹੈ, ਉਸਨੇ ਸੋਚਿਆ ਕਿ ਇਹਨਾਂ ਕੋਲ ਬਹੁਤ ਪੈਸਾ ਹੋਣਾ ਹੈ। ਸਜੱਨ ਕੀ ਕਰਦਾ ਸੀ, ਜਿਹੜਾ ਵੀ ਮੁਸਾਫ਼ਿਰ ਉਸਦੀ ਧਰਮਸ਼ਾਲਾ ਵਿਚ ਆਂਉਦਾ ਸੀ ਸਵੇਰੇ ਉਸਦੀ ਚੰਗੀ ਤਰਾਂ ਸੇਵਾ ਕਰਦਾ ਸੀ ਤੇ ਰਾਤ ਨੂੰ ਉਸਨੂੰ ਲੁੱਟ ਕੇ ਸਾਰਾ ਕੀਮਤੀ ਸਮਾਨ ਖੋਹ ਲੈਂਦਾ ਸੀ ਤੇ ਬਾਅਦ ਵਿੱਚ ਉਸਨੂੰ ਮਾਰ ਕੇ ਖੂਹ ਵਿਚ ਸੁੱਟ ਦਿੰਦਾ ਸੀ। ਸਜੱਨ ਗੁਰੂ ਜੀ ਦੇ ਸੌਣ ਦੀ ਉਡੀਕ ਕਰ ਲਗਾ, ਗੁਰੂ ਜੀ ਤਾਂ ਸਭ ਕੁਝ ਜਾਣਦੇ ਸਨ, ਉਹਨਾਂ ਨੂੰ ਤਾਂ ਪਤਾ ਸੀ ਕਿ ਸਜੱਨ ਠੱਗ ਹੈ, ਗੁਰੂ ਜੀ ਤਾਂ ਉਸਦਾ ਉਧਾਰ ਕਰਨ ਆਏ ਸਨ। ਗੁਰੂ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ, ਜਦੋਂ ਸ਼ਬਦ ਦੀ ਅਵਾਜ਼ ਸਜੱਨ ਠੱਗ ਦੇ ਕੰਨਾਂ ਵਿਚ ਪਈ ਤਾਂ ਉਸਨੂੰ ਸੋਝੀ ਆ ਗਈ ਕਿ ਉਸਨੇ ਅਜ ਤਕ ਕਿੰਨੇ ਬੁਰੇ ਕੰਮ ਕੀਤੇ ਹਨ, ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤਾਂ ਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਅਜ ਤੋਂ ਗਰੀਬਾਂ ਦੀ ਭਲਾਈ ਦੇ ਕੰਮ ਸੁਰੂ ਕਰੋ, ਜਿੰਨੀ ਵੀ ਧੰਨ ਦੌਲਤ ਲੁੱਟ ਕੇ ਇਕਠੀ ਕੀਤੀ ਹੈ, ਉਹ ਸਾਰੀ ਗਰੀਬਾਂ ਵਿੱਚ ਵੰਡ ਦੇਵੋ, ਪਰਮਾਤਮਾ ਤੁਹਾਡੇ ਸਾਰੇ ਗੁਨਾਹਾਂ ਨੂੰ ਮਾਫ ਕਰ ਦੇਵੇਗਾ।