ਗੁਰੂ ਤੇਗ ਬਹਾਦੁਰ ਜੀ ਦੀ ਮਾਲਵੇ ਦੇ ਸ਼ਹਿਰਾ ਦਾ ਦੌਰਾ


ਸੰਮਤ ੧੭੨੩ ਨੂੰ ਗੁਰੂ ਜੀ ਆਪਣੇ ਪਰਿਵਾਰ ਨੂੰ ਤੇ ਕੁਝ ਸਿੱਖਾ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਚੱਲ ਪਏ । ਰਸਤੇ ਵਿੱਚ ਸੰਗਤਾਂ ਨੂੰ ਸਤਿਨਾਮ ਦਾ ਉਪਦੇਸ਼ ਦਿੰਦੇ, ਉਨ੍ਹਾਂ ਨੂੰ ਧਰਮ ਦੇ ਰਸਤੇ ਪਾਉਂਦੇ ਤੇ ਲੋਕਾਂ ਦੀਆਂ ਮੁਸੀਬਤਾਂ ਦੁਰ ਕਰਦੇ ਰਹੇ। ਗੁਰੂ ਜੀ ਦੇ ਦਰਸ਼ਨ ਕਰਨ ਲਈ ਤੇ ਉਪਦੇਸ਼ ਸੁਨਣ ਲਈ ਸੰਗਤਾਂ ਦੂਰੋ ਦੂਰੋ ਆਉਂਦੀਆਂ ਚਲਦੇ ਚਲਦੇ ਗੁਰੂ ਜੀ ਗਯਾ ਪੁਜੇ ਜੋ ਕਿ ਹਿੰਦੂਆਂ ਦਾ ਪ੍ਸਿੱਧ ਤੀਰਥ ਹੈ। ਇੱਥੇ ਧਰਮ ਦਾ ਉਪਦੇਸ਼ ਕਰਕੇ ਆਪ ਪਟਨਾ ਵੱਲ ਚੱਲ ਪਏ। ਰਸਤੇ ਵਿੱਚ ਕਰਨ ਵਾਲਾ ਨਾਂ ਦੀ ਨਦੀ ਆਈ। ਇਸ ਬਾਰੇ ਲੋਕਾਂ ਦਾ ਖਿਆਲ ਸੀ ਕਿ ਇਸ ਨਦੀ ਵਿੱਚ ਇਸਨਾਨ ਕਰਨ ਨਾਲ ਬੰਦੇ ਦੇ ਚੰਗੇ ਕਰਮ ਨਾਸ ਹੋ ਜਾਂਦੇ ਹਨ। ਗੁਰੂ ਜੀ ਨੇ ਉਨ੍ਹਾਂ ਦਾ ਭਰਮ ਤੋੜਨ ਲਈ ਆਪ ਨਦੀ ਵਿੱਚ ਇਸਨਾਨ ਕੀਤਾ ਤੇ ਬਚਨ ਕੀਤਾ ਕਿਸੇ ਥਾਂ ਇਸਨਾਨ ਕਰਨ ਨਾਲ ਨੇਕੀ ਤੇ ਸ਼ੁਭ ਕਰਮ ਨਾਸ ਨਹੀਂ ਹੋ ਸਕਦੇ। ਉਸ ਤੋਂ ਬਾਦ ਗੁਰੂ ਜੀ ਪਟਨਾ ਪਹੁੰਚੇ। ਪਟਨਾ ਦੀਆਂ ਸੰਗਤਾਂ ਨੇ ਆਪ ਦਾ ਬੜੇ ਪੇ੍ਮ ਤੇ ਉਤਸਾਹ ਨਾਲ ਸਵਾਗਤ ਕੀਤਾ। ਕੁਝ ਚਿਰ ਪਟਨਾ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਇਥੇ ਹੀ ਛੱਡ ਕੇ ਗੁਰੂ ਜੀ ਨੇ ਸੱਚ ਧਰਮ ਦਾ ਪ੍ਰਚਾਰ ਕਰਨ ਲਈ ਅੱਗੇ ਜਾਣ ਦਾ ਫ਼ੈਸਲਾ ਕਰ ਲਿਆ। ਅੱਜ ਇਸ ਜਗ੍ਹਾ ਤੇ ਹਰਿਮੰਦਰ ਪਟਨਾ ਸਾਹਿਬ ਹੈ। ਪਟਨਾ ਸਾਹਿਬ ਵਿੱਚ ਹੀ ਉਨ੍ਹਾਂ ਦੇ ਸਾਹਿਬਜਾਦੇ ਗੋਬਿੰਦ ਰਾਏ ਨੇ ਜਨਮ ਲਿਆ।