ਗੁਰੂਦੁਆਰਾ ਮਾਲਜੀ ਸਾਹਿਬ


ਇਕ ਦਿਨ ਨਾਨਕ ਜੀ ਜਦੋਂ ਗਾਂਵਾਂ ਤੇ ਮਝਾ ਚਾਰਨ ਲੈ ਕੇ ਗਏ, ਗਾਵਾਂ ਤੇ ਮਝਾ ਜੰਗਲ ਵਿਚ ਚਰਨ ਲਗ ਗਾਇਆ ਤਾਂ ਨਾਨਕ ਜੀ ਆਪ ਕਿਸੇ ਦਰਖਤ ਹੇਠਾਂ ਲੇਟ ਗਏ ਗਰਮੀ ਬੁਹਤ ਜਿਆਦਾ ਸੀ , ਉਹਨਾਂ ਨੂੰ ਨੀਂਦ ਆ ਗਈ, ਜਦੋਂ ਸੂਰਜ ਸਿਖਰਾਂ ਤੇ ਆਇਆ ਤਾਂ ਨਾਨਕ ਜੀ ਦੇ ਚਿਹਰੇ ਤੇ ਧੂਪ ਦੀ ਲਿਸ਼ਕਾਰਾ ਪੈਣ ਲਗਾ, ਨੇੜੇ ਹੀ ਖੁਡ ਵਿਚੋ ਸਪ ਨਿਕਲਿਆ,ਉਸਨੇ ਆਪਣੇ ਫਣ ਖਿਲਾਰ ਕੇ ਨਾਨਕ ਜੀ ਦੇ ਚਿਹਰੇ ਤੇ ਛਾਂ ਕੀਤੀ, ਉਧਰੋਂ ਉੇਥੋ ਦੇ ਨਵਾਬ ਰਾਏ ਬੁਲਾਰ ਆਪਣੇ ਸਾਥੀਆਂ ਨਾਲ ਆ ਰਿਹਾ ਸੀ, ਜਦੋਂ ਉਹਨਾਂ ਨੇ ਦੇਖਿਆ ਕਿ ਕਾਲੂ ਦੇ ਬੇਟੇ ਨਾਨਕ ਦੇ ਚਿਹਰੇ ਤੇ ਸਪ ਨੇ ਛਾਂ ਕੀਤੀ ਹੋਈ ਹੈ ਤਾਂ ਉਹ ਸਮਝ ਗਿਆ ਕਿ ਇਹ ਕੋਈ ਰਬੀ ਨੂਰ ਹਣ, ਉਸਨੇ ਨਾਨਕ ਜੀ ਨੂੰ ਨਮਸਕਾਰ ਕੀਤੀ। ਅਜ ਇਥੇ ਗੁਰੂਦੁਆਰਾ ਮਾਲਜੀ ਸਾਹਿਬ ਸਥਿਤ ਹੈ।