ਗੁਰੂ ਤੇਗ ਬਹਾਦੁਰ ਜੀ ਨੂੰ ਗੁਰਆਈ


ਗੁਰੂ ਹਰਿਕਿ੍ਸ਼ਨ ਜੀ ਨੇ ਜੋਤੀ-ਜੋਤਿ ਸਮਾਉਣ ਲਗਿਆ ਕਿਹਾ ਕਿ ਨੋਵੇਂ ਗੁਰੂ ਬਾਬਾ ਬਕਾਲਾ ਤਾਂ ਕਈ ਸੋਢੀ ਗੁਰੂ ਬਣ ਕੇ ਬੈਠ ਗਏ ਪਰ ਸੰਗਤਾਂ ਨੂੰ ਆਤਮਿਕ ਸਾਂਤੀ ਨਹੀਂ ਮਿਲੀ। ਹਰ ਸਿੱਖ ਅਰਦਾਸ ਕਰਦਾ ਸੀ ਕਿ ਸੱਚੇ ਪਾਤਸ਼ਾਹ ਸੱਚੇ ਗੁਰੂ ਜੀ ਜਲਦੀ ਪ੍ਗਟ ਹੋਣ। ਸੰਮਤ ੧੭੨੨ ਇਕ ਸਿੱਖ ਮੱਖਣ ਸ਼ਾਹ ਲੁਬਾਣਾ ਬਕਾਲਾ ਪੁਜਾ। ਉਹ ਵਪਾਰੀ ਸੀ। ਉਹ ਗੁਰੂ ਜੀ ਲਈ ਕਾਰ ਭੇਟਾ ਤੇ ਦਸਵੰਧ ਦੀਆਂ ਮੋਹਰਾਂ ਲੈ ਕੇ ਆਇਆ ਸੀ। ਪਰ ਉਸਨੇ ਦੇਖਿਆ ਕਿ ਇੱਥੇ ਤਾਂ ਬਹੁਤ ਸਾਰੇ ਗੁਰੂ ਬਣ ਕੇ ਬੈਠੇ ਹਨ ਤਾਂ ਉਸਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪਣੀ ਅਮਾਨਤ ਤੁਸੀਂ ਆਪ ਮੰਗ ਲਵੋਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਉਸਨੇ ਸਾਰਿਆਂ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਹਰ ਕੋਈ ਮੋਹਰਾਂ ਦੇਖ ਕੇ ਖੁਸ਼ ਹੋ ਗਿਆ ਪਰ ਕਿਸੇ ਨੇ ਅਸਲੀ ਰਕਮ ਦੀ ਗੱਲ ਨਹੀਂ ਕੀਤੀ। ਮੱਖਣ ਸ਼ਾਹ ਇਹ ਦੇਖ ਕੇ ਬੜਾ ਉਦਾਸ ਹੋਇਆ। ਉਸਨੇ ਲੋਕਾਂ ਕੋਲੋਂ ਪੁਛਿਆ ਕਿ ਇਥੇ ਹੋਰ ਕੋਈ ਸੋਢੀ ਵੀ ਰਹਿੰਦਾ ਹੈ ਤਾਂ ਲੋਕਾਂ ਨੇ ਤੇਗ ਬਹਾਦੁਰ ਜੀ ਬਾਰੇ ਦੱਸਿਆ ਕਿ ਉਹ ਭੋਰੇ ਵਿੱਚ ਬੈਠ ਕੇ ਭਜਨ-ਬੰਦਗੀ ਕਰਦੇ ਹਨ। ਉਹ ਕਿਸੇ ਨੂੰ ਮਿਲਦੇ ਨਹੀਂ ਹਨ। ਮੱਖਣ ਸ਼ਾਹ ਨੇ ਗੁਰੂ ਦਾ ਵਾਸਤਾ ਪਾ ਕੇ ਦਰਵਾਜ਼ਾ ਖੁਲ੍ਹਿਵਾਇਆ। ਅੰਦਰ ਪਹੁੰਚਦਿਆਂ ਹੀ ਉਸ ਦਾ ਮੰਨ ਤੇ ਆਤਮਾ ਸ਼ਾਹ ਹੋ ਗਈ। ਫ਼ੇਰ ਵੀ ਉਸਨੇ ਪਹਿਲਾਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਤੇਗ ਬਹਾਦੁਰ ਜੀ ਨੇ ਕਿਹਾ ਕਿ ਜਹਾਜ਼ ਡੁੱਬਣ ਲੱਗੇ ਤੁਸੀਂ ਹਜ਼ਾਰ ਮੋਹਰ ਕਹੀ ਸੀ ਹੁਣ ਸਿਰਫ਼ ਦੋ ਨਾਲ ਹੀ ਮੱਥਾ ਟੇਕ ਰਹੇ ਹੋ। ਇਹ ਗੱਲ ਸੁਣ ਕੇ ਮੱਖਣ ਸ਼ਾਹ ਖੁਸ਼ ਹੋ ਗਿਆ। ਉਸਨੇ ਹਜ਼ਾਰ ਮੋਹਰ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕੋਠੇ ਚੱਲ ਕੇ ਉੱਚੀ-ਉੱਚੀ ਕਹਿਣ ਲੱਗਾ ਕਿ ਸੱਚਾ ਗੁਰੂ ਲੱਭ ਪਿਆ ਹੈ। ਮੱਖਣ ਸ਼ਾਹ ਦੀ ਅਵਾਜ਼ ਸੁਣ ਕੇ ਸੰਗਤਾਂ ਖੁਸ਼ੀ ਨਾਲ ਇਕਠੀਆਂ ਹੋ ਗਈਆਂ। ਇਕ ਸਿੱਖ ਪੰਜ ਪਾਸੇ ਤੇ ਨਰੇਲ ਲਿਆਇਆ ਸੀ। ਉਹ ਗੁਰੂ ਜੀ ਦੇ ਭੇਟ ਕੀਤੇ ਗਏ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਆਪ ਨੂੰ ਗੁਰਆਈ ਦਾ ਤਿਲਕ ਲਗਾਇਆ। ਇਸ ਤਰ੍ਹਾਂ ਅਪਣੇ ਸੰਮਤ ੧੭੨੨ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੁਰ-ਗੱਦੀ ਦੀ ਜਿੰਮੇਵਾਰੀ ਸੰਭਾਲੀ।