ਜੀਵਨ ਸੰਖੇਪ ਸ਼ੀ੍ ਗੁਰੂ ਤੇਗ ਬਹਾਦੁਰ ਜੀ


ਸ਼ੀ੍ ਗੁਰੂ ਤੇਗ ਬਹਾਦੁਰ ਜੀ ਦਾ ਜਨਮ ਸੰਮਤ ੧੬੭੮ ਸ਼ੀ੍ ਅੰਮਿ੍ਤਸਰ ਵਿੱਖੇ ਗੁਰੂ ਹਰਗੋਬਿੰਦ ਸਾਹਿਬ ਜੀ ਘਰ ਹੋਇਆ। ਆਪ ਦੇ ਜਨਮ ਦੀ ਖਬਰ ਸੁਣਦੇ ਹੀ ਗੁਰੂ ਹਰਗੋਬਿੰਦ ਜੀ ਆਪ ਨੂੰ ਦੇਖਣ ਗਏ। ਉਨ੍ਹਾਂ ਨੇ ਦੇਖਦਿਆਂ ਹੀ ਕਿਹਾ ਕਿ ਸਾਡਾ ਇਹ ਪੁੱਤਰ ਬਹੁਤ ਬਹਾਦੁਰ ਹੋਵੇਗਾ ਇਸਲਈ ਉਨ੍ਹਾਂ ਨੇ ਆਪ ਦਾ ਨਾਮ ਤੇਗ ਬਹਾਦੁਰ ਰੱਖਿਆ। ਸੰਮਤ ੧੬੯੧ ਵਿੱਚ ਜਦੋਂ ਗੁਰੂ ਹਰਗੋਬਿੰਦ ਜੀ ਨੇ ਕਰਤਾਰਪੁਰ ਦੀ ਜੰਗ ਲੜੀ, ਉਸ ਵਿੱਚ ਤੇਗ ਬਹਾਦੁਰ ਜੀ ਨੇ ਬਹੁਤ ਬਹਾਦਰੀ ਨਾਲ ਲੜਾਈ ਲੜੀ ਤੇ ਪਿਤਾ ਜੀ ਦੇ ਬਚਨ ਸੱਚ ਕਰ ਦਿੱਤੇ। ਆਪ ਜੀ ਦੀ ਵਿਆਹ ਸੰਮਤ ੧੬੮੯ ਨੂੰ ਕਰਤਾਰਪੁਰ ਨਿਵਾਸੀ ਸ਼ੀ੍ ਲਾਲ ਚੰਦ ਖੱਤਰੀ ਦੀ ਬੇਟੀ ਗੁਜਰੀ ਜੀ ਨਾਲ ਹੋਇਆ। ਆਪ ਜੀ ਦੇ ਘਰ ਸੰਮਤ ੧੭੨੩ ਵਿੱਚ ਪੁੱਤਰ ਦਾ ਜਨਮ ਹੋਇਆ। ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਿਤਾ ਸ਼ੀ੍ ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤਿ ਸਮਾਉਣ ਮਗਰੋਂ ਆਪ ਆਪਣੇ ਨਾਨਕੇ ਪਿੰਡ ਬਕਾਲਾ ਆ ਗਏ। ਉਥੇ ਆਪ ਬਹੁਤਾ ਚਿਰ ਭੋਰੇ ਵਿੱਚ ਬੈਠ ਕੇ ਜਪ, ਤਪ ਤੇ ਸਿਮਰਨ ਕਰਦੇ ਸਨ। ਆਪ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਦੇ ਜ਼ੁਲਮ ਨੂੰ ਦੂਰ ਕਰਨ ਲਈ ਕੁਰਬਾਨੀ ਦੀ ਲੋੜ ਪੈਣੀ ਹੈ। ਇਸ ਕਰਕੇ ਉਹ ਅਕਾਲ ਪੁਰਖ ਅੱਗੇ ਪੀਖਿਆ ਵਿੱਚ ਪੂਰੇ ਉਤਰਨ ਦੀ ਅਰਦਾਸ ਕਰਦੇ ਰਹਿੰਦੇ ਸਨ। ਇਸ ਜਗ੍ਹਾ ਤੇ ਅੱਜ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਹੈ।