ਗੁਰਦੁਆਰਾ ਪੰਜੋਖਰਾ ਸਾਹਿਬ


ਦਿੱਲੀ ਦੀ ਰਾਹ ਚਲਦੇ ਹੋਏ ਅੰਬਾਲੇ ਕੋਲ ਪਿੰਡ ਪੰਜੋਖਰਾ ਆਪ ਜੀ ਨੂੰ ਰਾਤ ਪੈ ਗਈ। ਉਥੇ ਇੱਕ ਹੰਕਾਰੀ ਬਾਹਮਣ ਲਾਲ ਚੰਦ ਮਿਲਿਆ ਤੇ ਕਹਿਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕਿ੍ਸ਼ਨ ਅਖਵਾਉਂਦੇ ਹੋ। ਇਸ ਤਰ੍ਹਾਂ ਆਪ ਸ਼ੀ੍ ਕਿ੍ਸ਼ਨ ਜੀ ਨਾਲੋਂ ਵਡੇ ਬਣਦੇ ਹੋ। ਸ਼ੀ੍ ਕਿ੍ਸ਼ਨ ਜੀ ਨੇ ਤਾਂ ਗੀਤਾ ਰਚੀ ਸੀ ਤੁਸੀਂ ਉਸਦੇ ਅਰਥ ਕਰ ਕੇ ਹੀ ਵਿਖਾਉ। ਹੰਕਾਰੀ ਪੰਡਤ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅਸੀਂ ਤਾਂ ਵਾਹਿਗੁਰੂ ਦੇ ਸੇਵਕ ਹਾਂ। ਸਾਨੂੰ ਵੱਡਾ ਬਨਣਾ ਨਹੀਂ ਆਉਂਦਾ। ਤੁਸੀਂ ਪਿੰਡ ਵਿੱਚੋ ਆਪਣੀ ਮਰਜ਼ੀ ਦਾ ਬੰਦਾ ਲੈ ਆਉ, ਉਹ ਤੁਹਾਨੂੰ ਜਵਾਬ ਦੇ ਕੇ ਤੁਹਾਡੀ ਤੱਸਲੀ ਕਰੇਗਾ। ਪੰਡਿਤ ਲਾਲ ਚੰਦ ਜਾਣ ਬੁਝ ਕੇ ਪਿੰਡ ਵਿੱਚੋ ਛੱਜੂ ਨਾਂ ਦੇ ਇੱਕ ਮਹਾਂ ਮੂਰਖ ਬੰਦੇ ਨੂੰ ਲੈ ਆਇਆ। ਗੁਰੂ ਜੀ ਨੇ ਛੱਜੂ ਵੱਲ ਵੇਖਿਆ ਤੇ ਉਸਦੇ ਸਿਰ ਤੇ ਆਪਣੀ ਛੱੜੀ ਰੱਖ ਦਿੱਤੀ ਤੇ ਪੰਡਤ ਨੂੰ ਕਿਹਾ ਪੁਛੋ ਜੋ ਪੁਛਣਾ ਹੈ। ਲਾਲ ਚੰਦ ਨੇ ਛੱਜੂ ਕੋਲੋਂ ਕੀਤਾ ਦੇ ਔਖੇ-ਔਖੇ ਵਾਕਾਂ ਦੇ ਅਰਥ ਪੁੱਛੇ। ਛੱਜੂ ਦੇ ਜੁਆਬ ਸੁਣ ਕੇ ਉਸਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਅੱਜ ਇਸ ਜਗਾ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਹੈ।