ਰਾਜਾ ਜੈ ਸਿੰਘ ਦੀ ਚਿੱਠੀ


ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਆਪਣੇ ਵੱਲੋਂ ਦਿੱਲੀ ਬੁਲਾਉ। ਤਾਂ ਰਾਜਾ ਜੈ ਸਿੰਘ ਨੇ ਆਪਣੇ ਵੱਲੋਂ ਚਿੱਠੀ ਲਿਖੀ ਨਾਲ ਹੀ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਚਿੱਠੀ ਦੇ ਕੇ ਆਪਣੇ ਇੱਕ ਵਜੀਰ ਨੂੰ ਗੁਰੂ ਜੀ ਵੱਲ ਭੇਜਿਆ ਜਿਸ ਵਿੱਚ ਲਿਖਿਆ ਕਿ ਇਕ ਵਾਰ ਦਿੱਲੀ ਆ ਕੇ ਜਰੂਰ ਦਰਸ਼ਨ ਦਿਉ। ਰਾਜੇ ਦਾ ਵਜੀਰ ਗੁਰੂ ਜੀ ਕੋਲ ਪਹੁੰਚਿਆ ਤੇ ਉਸਨੇ ਗੁਰੂ ਜੀ ਨੂੰ ਰਾਜੇ ਦੀ ਤੇ ਸੰਗਤਾਂ ਦੀ ਚਿੱਠੀ ਦਿੱਤੀ। ਗੁਰੂ ਜੀ ਨੇ ਕਿਹਾ ਅਸੀਂ ਬਾਦਸ਼ਾਹ ਨੂੰ ਬਿਲਕੁਲ ਨਹੀਂ ਮਿਲਣਾ ਹਾਂ ਸੰਗਤ ਜਿੱਥੇ ਯਾਦ ਕਰੇਗੀ ਉਥੇ ਅਸੀਂ ਜਰੂਰ ਪਹੁੰਚਾਕੇ। ਅਗਲੇ ਦਿਨ ਦਿੱਲੀ ਚੱਲਣ ਦੀ ਤਿਆਰੀ ਹੋ ਗਈ। ਬਹੁਤ ਸਾਰੀ ਸੰਗਤ ਆਪ ਜੀ ਦੇ ਨਾਲ ਚੱਲਣ ਨੂੰ ਤਿਆਰ ਹੋ ਗਈ।