ਅਨੋਖੇ ਸ਼ਿਕਾਰੀ


ਗੁਰੂ ਹਰਿਰਾਇ ਜੀ ਵੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਵਾਂਗ ਸ਼ਿਕਾਰ ਦੇ ਪੇ੍ਮੀ ਸਨ। ਪਰ ਨਾਲ ਹੀ ਆਪ ਸ਼ਿਕਾਰ ਨੂੰ ਮਾਰਨ ਦੀ ਥਾਂ ਜਿਉਂਦੇ ਫੜਨ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਨੂੰ ਬਾਗ ਵਿੱਚ ਲਿਆ ਕੇ ਉਨ੍ਹਾਂ ਦੀ ਪਾਲਨਾ ਕਰਦੇ ਸਨ। ਦਵਾਈ ਖਾਨਾ ਆਪ ਜੀ ਨੇ ਬੜਾ ਵੱਡਾ ਦਵਾਖ਼ਾਨਾ ਖੋਲਿਆ। ਉਸ ਵਿੱਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ । ਕੋਈ ਰੋਗੀ ਕਿਸੇ ਵੇਲੇ ਵੀ ਆ ਜਾਂਦਾ, ਉਸਨੂੰ ਮੁਫਤ ਦਵਾਈ ਤੇ ਖੁਰਾਕ ਮਿਲਦੀ। ਇਕ ਵਾਰ ਸਾਹ ਜਹਾਨ ਬਾਦਸ਼ਾਹ ਦਾ ਪੁੱਤਰ ਦਾਰਾ ਸ਼ਿਕੋਹ ਬੀਮਾਰ ਹੋ ਗਿਆ। ਹਕੀਮਾਂ ਨੇ ਬਹੁਤ ਇਲਾਜ਼ ਕੀਤਾ ਪਰ ਕੋਈ ਫ਼ਰਕ ਨਹੀਂ ਪਿਆ ਤਾਂ ਸਾਹ ਜਹਾਨ ਨੂੰ ਕਿਸੇ ਨੇ ਗੁਰੂ ਜੀ ਦੇ ਦਵਾਈ ਖਾਨਾ ਬਾਰੇ ਦੱਸਿਆ। ਸਾਹ ਜਹਾਨ ਨੇ ਆਪਣੇ ਇਕ ਬੰਦੇ ਨੂੰ ਗੁਰੂ ਜੀ ਕੋਲ ਭੇਜਿਆ। ਦਾਰਾ ਸ਼ਿਕੋਹ ਗੁਰੂ ਜੀ ਦੀ ਦਵਾਈ ਨਾਲ ਬਿਲਕੁਲ ਠੀਕ ਹੋ ਗਿਆ।