ਗੁਰ-ਗੱਦੀ ਸ਼ੀ੍ ਹਰਿਰਾਇ ਜੀ


ਗੁਰੂ ਹਰਗੋਬਿੰਦ ਜੀ ਨੇ ਆਪਣੇ ਮਗਰੋਂ ਗੁਰ-ਗੱਦੀ ਦੀਆਂ ਜ਼ੁੰਮੇਵਾਰੀਆਂ ਸੰਭਾਲਣ ਲਈ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਪੋਤਰੇ ਹਰਿਰਾਇ ਜੀ ਨੂੰ ਚੁਣਿਆ। ਜਦੋਂ ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਦ ਸੰਮਤ ੧੭੦੧ ਨੂੰ ਬਾਬਾ ਬੁੱਢਾ ਜੀ ਦੇ ਸਪੁੱਤਰ ਅਤੇ ਸ਼ੀ੍ ਹਰਿਮੰਦਰ ਸਾਹਿਬ ਦੇ ਗ੍ੰਥੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਸਾਰੀ ਸੰਗਤ ਨੇ ਆਪ ਜੀ ਨੂੰ ਮੱਥਾ ਟੇਕਿਆ।