ਹਰਿਰਾਇ ਜੀ ਦੇ ਹਿਰਦੇ ਦੀ ਕੋਮਲਤਾ


ਆਪ ਜੀ ਹਿਰਦੇ ਦੇ ਇੰਨੇ ਕੋਮਲ ਸਨ ਕਿ ਇਕ ਦਿਨ ਆਪ ਕਰਤਾਰਪੁਰ ਦੇ ਬਾਗ ਵਿੱਚ ਟਹਿਲ ਰਹੇ ਸਨ। ਇਕਦਮ ਤੇਜ਼ ਹਵਾ ਚੱਲ ਪਈ। ਆਪ ਜੀ ਨੇ ਖੁੱਲਾ ਜਾਮਾ ਪਹਿਨਿਆ ਸੀ। ਕੁਝ ਕੁ ਫੁੱਲ ਜਾਮੇ ਨਾਲ ਲੱਗ ਕੇ ਟੁੱਟ ਗਏ। ਇਹ ਦੇਖ ਕੇ ਆਪ ਬਹੁਤ ਉਦਾਸ ਹੋ ਗਏ। ਅਜੇ ਆਪ ਇਸ ਤਰ੍ਹਾਂ ਹੀ ਉਦਾਸ ਖੜੇ ਸਨ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਆ ਗਏ। ਉਨ੍ਹਾਂ ਨੇ ਇਸ ਤਰ੍ਹਾਂ ਹਰਿਰਾਇ ਜੀ ਦੀ ਉਦਾਸੀ ਦਾ ਕਾਰਣ ਪੁਛਿਆ ਤਾਂ ਹਰਿਰਾਇ ਜੀ ਨੇ ਆਪਣੇ ਜਾਮੇ ਨਾਲ ਅੱੜ ਕੇ ਫੁੱਲਾਂ ਦੇ ਟੁੱਟਣ ਬਾਰੇ ਦੱਸਿਆ। ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ ਕਿ ਜੇਕਰ ਇਹੋ ਜਿਹਾ ਖੁੱਲਾ ਜਾਮਾ ਪਾਉਣਾ ਹੋਵੇ ਤਾਂ ਉਸਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਕੋਮਲ ਚੀਜ਼ਾਂ ਦਾ ਨੁਕਸਾਨ ਨਾ ਹੋਵੇ। ਸ਼ੀ੍ ਹਰਿਰਾਇ ਜੀ ਨੇ ਆਪਣੇ ਦਾਦਾ ਗੁਰੂ ਜੀ ਦਾ ਇਹ ਉਪਦੇਸ਼ ਪੱਲੇ ਬੰਨ੍ਹ ਲਿਆ ਤੇ ਸਾਰੀ ਉਮਰ ਇਸ ਦੀ ਵਰਤੋਂ ਕੀਤੀ। ਆਪ ਸਾਰੀ ਉਮਰ ਇਕ ਪਾਸੇ ਨਿਰਭੈ, ਸੂਰਬੀਰਤਾ ਅਤੇ ਦੂਜੇ ਪਾਸੇ ਤਰਸ, ਦਇਆ, ਪੇ੍ਮ, ਤੇ ਕੋਮਲਤਾ ਦਾ ਨਮੂਨਾ ਸੀ।