ਜਨਮ ਸੰਖੇਪ ਸ਼ੀ੍ ਗੁਰੂ ਹਰਿਰਾਇ ਜੀ


ਆਪ ਜੀ ਦਾ ਜਨਮ ਸੰਮਤ੧੬੮੬ ਵਿੱਚ ਬਾਬਾ ਗੁਰਦਿੱਤਾ ਜੀ ਘਰ ਕੀਰਤਪੁਰ ਜਿਲਾ ਹੁਸ਼ਿਆਰਪੁਰ ਹੋਇਆ। ਆਪ ਜੀ ਦਾ ਵਿਆਹ ਸ਼ੀ੍ ਦਇਆ ਰਾਮ ਜੀ ਦੀ ਸਪੁੱਤਰੀ (ਮਾਤਾ) ਕਿਸ਼ਨ ਕੋਰ ਜੀ ਨਾਲ ਸੰਮਤ ੧੬੯੭ ਨੂੰ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ ਸ਼ੀ੍ ਰਾਮ ਰਾਇ ਜੀ ਸੰਮਤ ੧੭੦੩ ਤੇ ਸ਼ੀ੍ ਹਰਿਕ੍ਰਿਸ਼ਨ ਸਾਹਿਬ ਨੇ ਸੰਮਤ ੧੭੧੩ ਵਿੱਚ ਜਨਮ ਲਿਆ। ਗੁਰੂ ਹਰਿਰਾਇ ਜੀ ਦੀ ਪੜਾਈ ਸਿਖਲਾਈ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਨਿਗਰਾਨੀ ਵਿੱਚ ਹੋਈ। ਆਪ ਸਰੀਰ ਵਲੋਂ ਫੌਲਾਦ ਵਾਂਗ ਸਖ਼ਤ ਤੇ ਫੁੱਲਾਂ ਦੀ ਤਰ੍ਹਾਂ ਨਰਮ ਦਿੱਲ ਦੇ ਮਾਲਕ ਸਨ।