ਗੁਰ-ਗੱਦੀ ਲਈ ਚੋਣ ਤੇ ਸੱਚ-ਖੰਡ ਵਾਪਸੀ


ਜਦੋਂ ਸ਼ੀ੍ ਗੁਰੂ ਹਰਗੋਬਿੰਦ ਜੀ ਨੇ ਦੇਖਿਆ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਆਪ ਨੇ ਆਪਣੇ ਮਗਰੋਂ ਗੁਰ-ਗੱਦੀ ਦੀ ਜੁਂਮੇਵਾਰੀ ਸੰਭਾਲਣ ਵਾਲੇ ਦੀ ਚੋਣ ਕੀਤੀ। ਆਪ ਜੀ ਦੇ ਪੰਜ ਸਾਹਿਬਜਾਦੇ ਸਨ।ਇਨ੍ਹਾਂ ਵਿੱਚੋਂ ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ ਤੇ ਸ਼ੀ੍ ਅਣੀ ਰਾਇ ਜੀ ਜੋਤੀ-ਜੋਤਿ ਸਮਾ ਚੁੱਕੇ ਸਨ। ਸ਼ੀ੍ ਸੂਰਜ ਮੱਲ ਜੀ ਦੁਨੀਆਂਦਾਰੀ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਸਨ। ਸ਼ੀ੍ ਤੇਗ ਬਹਾਦੁਰ ਜੀ ਤਿਆਗੀ ਸੁਭਾਅ ਵਾਲੇ ਸਨ। ਗੁਰੂ ਜੀ ਦੇ ਦੋ ਪੋਤਰੇ ਸ਼ੀ੍ ਧੀਰਮਲ ਜੀ ਤੇ ਸ਼ੀ੍ ਹਰਿਰਾਇ ਜੀ ਸਨ ਜੋ ਕਿ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ। ਧੀਰਮਲ ਜੀ ਤਾਂ ਗੁਰੂ ਘਰ ਦੇ ਵਿਰੋਧੀ ਸਨ। ਗੁਰੂ ਜੀ ਦੇ ਛੋਟੇ ਪੋਤਰੇ ਸ਼ੀ੍ ਹਰਿਰਾਇ ਜੀ ਹਰ ਤਰ੍ਹਾਂ ਗੁਰ-ਗੱਦੀ ਦੀਆਂ ਜੁਂਮੇਵਾਰੀਆਂ ਨਿਭਾਉਣ ਦੇ ਯੋਗ ਸਨ। ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤਿ ਸਮਾਉਣ ਪਿਛੋ ਬਾਬਾ ਬੁੱਢਾ ਜੀ ਦੇ ਸਪੁੱਤਰ ਤੇ ਸ਼ੀ੍ ਹਰਿਮੰਦਰ ਸਾਹਿਬ ਦੇ ਗ੍ੰਥੀ ਭਾਈ ਭਾਨਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਲਗਾਇਆ।