ਕਰਤਾਰਪੁਰ ਦਾ ਜੰਗ


ਮਹਿਰਾਜ ਦੀ ਲੜਾਈ ਮਗਰੋਂ ਗੁਰੂ ਜੀ ਕਰਤਾਰਪੁਰ ਆ ਗਏ। ਗੁਰੂ ਜੀ ਨੇ ਕਰਤਾਰਪੁਰ ਦੇ ਨਾਲ ਦੇ ਪਿੰਡ ਦੇ ਕਾਫੀ ਮੁਸਲਮਾਨ ਪਠਾਣ ਨੌਕਰ ਰੱਖੇ ਸਨ। ਇਨ੍ਹਾਂ ਵਿੱਚ ਇੱਕ ਪੈਂਦੇ ਖਾਂ ਵੀ ਸੀ। ਇਹ ਬੜਾ ਹੀ ਬਲਵਾਨ ਸੀ। ਗੁਰੂ ਜੀ ਨੇ ਇਸਨੂੰ ਪੁੱਤਰਾਂ ਵਾਂਗ ਪਾਲਿਆ। ਪਰ ਇਸਨੂੰ ਹੰਕਾਰ ਹੋ ਗਿਆ ਕਿ ਗੁਰੂ ਜੀ ਦੀ ਗੁਰੂ ਜੀ ਦੀ ਸਾਰੀ ਫ਼ੌਜ ਦੀ ਤਾਕਤ ਮੇਰੇ ਸਿਰ ਹੀ ਹੈ। ਉਸ ਦੇ ਜਵਾਈ ਨੇ ਸਿਖਾ ਭੜਕਾ ਕੇ ਗੁਰੂ ਜੀ ਦੇ ਵਿਰੁੱਧ ਕਰ ਦਿੱਤਾ। ਗੁਰੂ ਜੀ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਉਹ ਬਾਦਸ਼ਾਹ ਕੌਲ ਚਲਾ ਗਿਆ ਤੇ ਬਾਦਸ਼ਾਹ ਨੂੰ ਗੁਰੂ ਜੀ ਦੇ ਵਿਰੁੱਧ ਤਕੜੀ ਫ਼ੌਜ ਭੇਜਨ ਲਈ ਮਨਾ ਲਿਆ। ਸਮੇਤ ੧੬੯੧ ਵਿੱਚ ਸ਼ਾਹੀ ਫੌਜ ਨੇ ਕਰਤਾਰਪੁਰ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ। ਸਿੱਖ ਸੈਨਾ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀ ਚੰਦ ਜੀ ਕਰ ਰਹੇ ਸਨ। ਸ਼ੀ੍ ਤੇਗ ਬਹਾਦੁਰ ਜੀ ਉਸ ਵੇਲੇ ੧੪ ਕੁ ਸਾਲਾਂ ਦੇ ਸਨ। ਸਾਰੇ ਬੜੀ ਬਹਾਦੁਰੀ ਨਾਲ ਲੜੇ। ਪੈਂਦੇ ਖਾਂ ਨੇ ਗੁਰੂ ਜੀ ਨਾਲ ਹੱਥੋਂ-ਹੱਥ ਲੜਾਈ ਕੀਤੀ। ਗੁਰੂ ਜੀ ਨੇ ਉਸਨੂੰ ਪਹਿਲਾਂ ਵਾਰ ਕਰਨ ਦਾ ਮੌਕਾ ਦਿੱਤਾ। ਫ਼ੇਰ ਗੁਰੂ ਜੀ ਨੇ ਇਹੋ ਜਿਹਾ ਵਾਰ ਕੀਤਾ ਕਿ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਸ਼ਾਹੀ ਫੌਜ ਨੂੰ ਭਾਜੜਾ ਪੈ ਗਈਆਂ। ਇਸ ਤਰ੍ਹਾਂ ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਚਾਰ ਜੁੱਧ ਲੜੇ ਤੇ ਚਾਰੇ ਹੀ ਜਿੱਤੇ। ਕਿਉਂਕਿ ਗੁਰੂ ਜੀ ਦੇ ਇਹ ਜੁੱਧ ਰਾਜਸੀ ਨਹੀਂ ਸਨ। ਸਗੋਂ ਧਰਮ-ਜੁੱਧ ਸਨ।