ਮਹਿਰਾਜ ਦੀ ਜੰਗ


ਹਰਗੋਬਿੰਦਪੁਰ ਦੀ ਲੜਾਈ ਤੋਂ ਬਾਦ ਗੁਰੂ ਜੀ ਫ਼ੇਰ ਲੋਕ-ਭਲਾਈ ਤੇ ਜਗਤ ਸੁਧਾਰ ਦੇ ਕੰਮ ਵਿੱਚ ਲੱਗ ਗਏ। ਪਰ ੧੬੮੮ ਵਿੱਚ ਆਪ ਜੀ ਨੂੰ ਫ਼ੇਰ ਸ਼ਾਹੀ ਫੌਜ ਨਾਲ ਟਾਕਰਾ ਕਰਨਾ ਪਿਆ। ਇਕ ਵਾਰ ਕਾਬਲ ਦੀ ਸੰਗਤ ਨੇ ਗੁਰੂ ਜੀ ਲਈ ਬਹੁਤ ਹੀ ਵਧੀਆ ਨਸਲ ਦੇ ਘੋੜੇ ਭੇਜੇ। ਪਰ ਉਹ ਘੋੜੇ ਰਸਤੇ ਵਿੱਚ ਲਾਹੌਰ ਦੇ ਸੂਬੇਦਾਰ ਨੇ ਖੋਹ ਲੇ। ਗੁਰੂ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਬਿਧੀ ਚੰਦ ਜੀ ਨੂੰ ਭੇਜਿਆ। ਭਾਈ ਬਿਧੀ ਚੰਦ ਜੀ ਘੋੜੇ ਚਲਾਕੀ ਨਾਲ ਲੈ ਆਏ। ਇਸ ਕਰਕੇ ਲੜਾਈ ਸ਼ੁਰੂ ਹੋ ਗਈ। ਲਲਾਬੇਗ ਤੇ ਕਮਰਬੇਗ ਦੀ ਕਮਾਂਡ ਹੇਠਾਂ ਵੀਹ ਕੁ ਹਜ਼ਾਰ ਦੀ ਸ਼ਾਹੀ ਫੌਜ ਗੁਰੂ ਜੀ ਦੇ ਵਿਰੁੱਧ ਭੇਜੀ ਗਈ। ਦੋ ਦਿਨ ਸਖਤ ਲੜਾਈ ਹੋਈ। ਬਹੁਤ ਸਾਰੇ ਜਵਾਨ ਮਾਰੇ ਗਏ। ਲਲਾਬੇਗ ਕਹਿਣ ਲੱਗਾ ਕਿ ਆਪਾ ਦੋਵੇਂ ਲੜ ਕੇ ਜਿੱਤ ਹਾਰ ਦਾ ਫ਼ੈਸਲਾ ਕਰਦੇ ਹਾਂ। ਗੁਰੂ ਜੀ ਮੰਨ ਗਏ। ਆਹਮਣੇ ਸਾਹਮਣੇ ਲੜਾਈ ਵਿੱਚ ਲਲਾਬੇਗ ਮਾਰਿਆ ਗਿਆ ਤੇ ਸ਼ਾਹੀ ਫੌਜ ਮੈਦਾਨ ਛੱਡ ਕੇ ਨੱਸ ਗਈ। ਗੁਰੂ ਜੀ ਨੇ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਤੇ ਮੁਸਲਮਾਨਾ ਨੂੰ ਦਫ਼ਨਾਇਆ ਗਿਆ। ਜਿਸ ਥਾਂ ਤੇ ਇਹ ਲੜਾਈ ਹੋਈ ਗੁਰੂ ਜੀ ਨੇ ਇਥੇ ਇਕ ਤਾਲ ਬਣਵਾਇਆ। ਇਸ ਦਾ ਨਾਂ ਗੁਰੂ-ਸਰ ਰੱਖਿਆ ਗਿਆ।