ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੰਗ


ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਚਾਹੁੰਦੇ ਸਨ ਕਿ ਸ਼ਾਂਤੀ ਨਾਲ ਰਹਿ ਕੇ ਦੁਨੀਆਂ ਵਿੱਚ ਪਿਆਰ, ਏਕਤਾ, ਸੇਵਾ ਤੇ ਭਗਤੀ ਦਾ ਪ੍ਰਚਾਰ ਕੀਤਾ ਜਾਵੇ। ਜਦੋਂ ਤੱਕ ਜਹਾਂਗੀਰ ਜਿਉਂਦਾ ਰਿਹਾ ਉਸਨੇ ਗੁਰੂ ਜੀ ਦੇ ਕੰਮਾਂ ਵਿੱਚ ਦਖਲ ਨਾਂ ਦਿੱਤਾ। ਜਦੋਂ ਉਸ ਦੀ ਥਾਂ ਤੇ ਉਸਦਾ ਪੁੱਤਰ ਸਾਹ ਜਹਾਨ ਤਖਤ ਤੇ ਬੈਠਾ ਉਸਨੇ ਸਾਰੀਆਂ ਨੀਤੀਆਂ ਬਦਲ ਦਿੱਤੀਆਂ। ਉਸਨੇ ਬਹੁਤ ਸਾਰੇ ਮੰਦਰ ਢਾਹ ਕੇ ਮਸੀਤਾਂ ਬਣਵਾ ਦਿੱਤੀਆਂ। ੧) ਸ਼ੀ੍ ਅੰਮਿ੍ਤਸਰ (ਪਿਪਲੀ ਸਾਹਿਬ) ਦੀ ਜੰਗ ਗੁਰੂ ਜੀ ਆਪਣੀ ਬੇਟੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਸਨ ਕਿ ਸਾਹ ਜਹਾਨ ਨੇ ਮੁਖਲਿਸ ਖਾਂ ਨੂੰ ਸੱਤ ਹਜ਼ਾਰ ਫੌਜ ਦੇ ਕੇ ਗੁਰੂ ਜੀ ਤੇ ਹਮਲਾ ਕਰਨ ਲਈ ਭੇਜ ਦਿੱਤਾ। ਗੁਰੂ ਜੀ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕੋਲ ਲੜਾਈ ਦੀ ਸਮਾਨ ਵੀ ਨਹੀਂ ਸੀ। ਮੁਖਲਿਸ ਖਾਂ ਮਾਰੋ ਮਾਰ ਕਰਦਾ ਅੰਮਿ੍ਤਸਰ ਆ ਪਹੁੰਚਿਆ। ਗੁਰੂ ਜੀ ਨੇ ਆਪ ਕਮਾਨ ਸੰਭਾਲੀ। ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਝਬਾਲ ਭੇਜ ਦਿੱਤਾ। ਇਹ ਲੜਾਈ ਤਿੰਨ ਦਿਨ ਚਲੀ। ਗੁਰੂ ਜੀ ਨੇ ਆਪਣੇ ਖੰਡੇ ਨਾਲ ਮੁਖਲਿਸ ਖਾਂ ਨੂੰ ਢੇਰੀ ਕਰ ਦਿੱਤਾ ਤੇ ਮੁਗਲ ਫੌਜ ਵਾਪਸ ਨੱਸ ਗਈਆਂ। ਇਸ ਥਾਂ ਤੇ ਗੁਰੂ ਜੀ ਦੀ ਜਿੱਤ ਦੀ ਜਿੱਤ ਦੀ ਯਾਦਗਾਰ ਵਿੱਚ ਗੁਰਦੁਆਰਾ ਸੰਗਰਾਣਾ ਸਾਹਿਬ ਹੈ।ਇਸ ਤੋਂ ਬਾਦ ਗੁਰੂ ਜੀ ਨੇ ਝਬਾਲ ਆ ਕੇ ਬੀਬੀ ਵੀਰੋ ਦਾ ਵਿਆਹ ਕੀਤਾ।।