ਗੁਰੂਦੁਆਰਾ ਸੀ੍ ਹਟ ਸਾਹਿਬ ਜੀ


ਇਹ ਗੁਰੂਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ, ਗੁਰੂ ਜੀ ਦੇ ਵਡੇ ਭੈਣ ਜੀ ਬੇਬੇ ਨਾਨਕੀ ਜੀ ਇਥੇ ਵਿਆਹੇ ਹੋਏ ਸਨ, ਬੇਬੇ ਨਾਨਕੀ ਜੀ ਨੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਬੁਲਾਇਆ ਤੇ ਇਥੇ ਉਹਨਾਂ ਨੂੰ ਮੋਦੀਖਾਨੇ ਵਿਖੇ ਨੋਕਰੀ ਲਗਵਾ ਦਿੱਤੀ, ਗੁਰੂ ਜੀ ਹਰੇਕ ਲੋੜਵੰਦ ਨੂੰ ਤੇਰਾ ਤੇਰਾ ਕਿਹ ਕੇ ਰਾਸ਼ਨ ਦੇਈ ਜਾਂਦੇ ਤਾਂ ਕਿਸੇ ਨੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਰਾਸ਼ਨ ਵਧ ਤੋਲ ਕੇ ਦੇਈ ਜਾਂਦੇ ਹਨ ਤਾਂ ਅਗਲੇ ਦਿਨ ਸਾਰਾ ਹਿਸਾਬ ਕੀਤਾ ਗਿਆ ਤਾਂ ਦੁਕਾਨ ਵਿੱਚ ਮੁਨਾਫ਼ਾ ਹੀ ਨਿਕਲਿਆ, ਅਜ ਵੀ ਇਸ ਗੁਰੂਦੁਆਰਾ ਸਾਹਿਬ ਵਿੱਚ ਗੁਰੂ ਜੀ ਦੇ ਹਥੀਂ ਛੋਹ ਪ੍ਰਾਪਤ ਵਟੇ ਮਜੂਦ ਹਨ, ਸੰਗਤ ਦੂਰੋ ਨੇੜਿਉਂ ਦਰਸ਼ਨ ਕਰਨ ਆਉਂਦੀਆਂ ਹਨ।