ਜਹਾਂਗੀਰ ਦਾ ਗੁਰੂ ਜੀ ਨੂੰ ਬੰਦੀ ਬਨਾਉਣਾ


ਚੰਦੂ ਵਰਗੇ ਗੁਰੂ ਘਰ ਦੇ ਪੁਰਾਣੇ ਦੋਖੀਆਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਸਾਹਿਬ ਨੇ ਫੌਜ ਰੱਖ ਲਈ ਹੈ ਤੇ ਉਨ੍ਹਾਂ ਨੇ ਬਾਦਸ਼ਾਹਾਂ ਵਾਲਾ ਪੂਰਾ-ਪੂਰਾ ਠਾਠ ਬਣਾ ਰੱਖਿਆ ਹੈ। ਇਹ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਦੀਆਂ ਤਿਆਰੀ ਕਰ ਰਹੇ ਹਨ। ਇਹ ਗੱਲਾਂ ਸੁਣ ਕੇ ਜਹਾਂਗੀਰ ਨੇ ਸੰਮਤ ੧੬੬੯ ਵਿੱਚ ਵਜ਼ੀਰ ਖਾਂ ਨੂੰ ਅਮਿ੍ਤਸਰ ਭੇਜਿਆ ਕਿ ਉਹ ਗੁਰੂ ਜੀ ਨੂੰ ਦਿੱਲੀ ਲਿਆਉਣ। ਵਜੀਰ ਖਾਂ ਅਮਿ੍ਤਸਰ ਪਹੁੰਚਿਆ ਤੇ ਗੁਰੂ ਜੀ ਨੂੰ ਜਹਾਂਗੀਰ ਦਾ ਸਨੇਹਾ ਦਿੱਤਾ। ਗੁਰੂ ਜੀ ਨੇ ਮਾਤਾ ਜੀ ਨਾਲ ਤੇ ਹੋਰ ਮੁਖੀ ਸਿੱਖਾ ਨਾਲ ਸਲਾਹ ਕਰਕੇ ਦਿੱਲੀ ਤੁਰ ਪਏ। ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਦਿੱਲੀ ਦੀ ਬਹੁਤ ਸਾਰੀ ਸੰਗਤ ਆਪ ਜੀ ਦੇ ਦਰਸ਼ਨਾਂ ਲਈ ਪੰਹੁਚ ਗਈ। ਗੁਰੂ ਜੀ ਨੇ ਸਭ ਨੂੰ ਕਰਤਾਰ ਦਾ ਭਾਣਾ ਮਿੱਠਾ ਕਰ ਕੇ ਮੰਨਣ ਦਾ ਉਪਦੇਸ਼ ਦਿੱਤਾ। ਜਹਾਂਗੀਰ ਨੇ ਸੋਚ-ਵਿਚਾਰ ਕੇ ਫੈਸਲਾ ਕੀਤਾ ਕਿ ਗੁਰੂ ਜੀ ਦੀ ਤਾਕਤ ਵੱਧਦੀ ਜਾ ਰਹੀ ਹੈ। ਇਨ੍ਹਾਂ ਨੂੰ ਇਥੇ ਹੀ ਦਬਾਉਣਾ ਚਾਹੀਦਾ ਹੈ ਨਹੀਂ ਤਾਂ ਇਹ ਖਤਰਨਾਕ ਸਾਬਤ ਹੋਣਗੇ। ਇਸ ਖਿਆਲ ਨਾਲ ਉਸ ਨੇ ਗੁਰੂ ਜੀ ਨੂੰ ਬਾਰਾਂ ਸਾਲ ਦੀ ਕੈਦ ਦਾ ਹੁਕਮ ਦੇ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਉਸ ਕਿਲੇ ਵਿੱਚ ਪਹਿਲਾਂ ਹੀ ੫੨ ਰਾਜੇ ਕੈਦ ਸਨ। ਗੁਰੂ ਜੀ ਨੂੰ ਜੇਲ ਵਿੱਚ ਜਿਹੜਾ ਖਾਣਾ ਦਿੱਤਾ ਜਾਂਦਾ ਉਹ ਸਾਰਾ ਖਾਣਾ ਰਾਜਿਆਂ ਵਿੱਚ ਵੰਡ ਦਿੰਦੇ। ਆਪ ਉਹ ਬਿਲਕੁਲ ਸਾਦਾ ਖਾਣਾ ਖਾਂਦੇ ਸਨ ਜਿਹੜਾ ਖਾਣਾ ਉਨ੍ਹਾਂ ਦੇ ਸਿੱਖ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲਿਆਂਦੇ ਸਨ। ਗੁਰੂ ਜੀ ਦੇ ਆਉਣ ਨਾਲ ਕੈਦੀ ਰਾਜੇ ਸੁਖੀ ਹੋ ਗਏ। ਸ਼ੀ੍ ਗੁਰੂ ਹਰਗੋਬਿੰਦ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ, ਗੁਰੂ ਘਰ ਦੇ ਪੇ੍ਮੀਆਂ ਨੇ ਕੀ ਨੇਕ ਦਿਲ ਮੁਸਲਮਾਨਾਂ ਨੇ ਵੀ ਅਵਾਜ਼ ਉਠਾਈ। ਇਸ ਕਰਕੇ ਬਾਦਸ਼ਾਹ ਨੂੰ ਗੁਰੂ ਜੀ ਦੀ ਰਿਹਾਈ ਦੀ ਹੁਕਮ ਦੇਣਾ ਪਿਆ। ਗੁਰੂ ਜੀ ਦੀ ਰਿਹਾਈ ਦੀ ਹੁਕਮ ਸੁਣ ਕੇ ਕੈਦੀ ਰਾਜਿਆ ਨੂੰ ਬਹੁਤ ਦੁੱਖ ਹੋਇਆ। ਗੁਰੂ ਜੀ ਨੇ ਵਜੀਰ ਖਾਂ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਨਹੀਂ ਜਾਵਾਂਗੇ ਸਗੋਂ ਆਪਣੇ ੫੨ ਸਾਥੀਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ। ਵਜੀਰ ਖਾਂ ਨੇ ਇਹ ਗੱਲ ਬਾਦਸ਼ਾਹ ਨੂੰ ਦੱਸੀ। ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦੀ ਪੱਲਾ ਫੜ ਕੇ ਆ ਸਕਣ। ਉਹ ਛੱਡ ਦਿੱਤੇ ਜਾਣ। ਗੁਰੂ ਜੀ ਪੰਜਾਹ ਕਲੀਆਂ ਵਾਲਾ ਜਾਮਾ ਪਹਿ�