ਗੁਰੂ ਹਰਗੋਬਿੰਦ ਜੀ ਦੇ ਰਚੇ ਅਸਥਾਨ


ਸ਼ੀ੍ ਗੁਰੂ ਹਰਗੋਬਿੰਦ ਜੀ ਕੌਮ ਦੀ ਉਸਾਰੀ ਲਈ ਦਿਨ ਰਾਤ ਇਕ ਕਰਕੇ ਲਗ ਗਏ। ਅੰਮਿ੍ਤਸਰ ਨੂੰ ਮਜ਼ਬੂਤ ਕਰਨ ਲਈ ਆਪ ਨੇ ਉਥੇ ਇਕ ਕਿਲਾ ਬਣਵਾਇਆ। ਇਸ ਦਾ ਨਾਂ ਆਪਣੇ ਲੋਹਗੜ੍ਹ ਰਖਿਆ ਸੰਮਤ ੧੬੬੬ ਵਿੱਚ ਆਪ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਸ਼ੀ੍ ਅਕਾਲ ਤਖ਼ਤ ਸਾਹਿਬ ਬਣਵਾਇਆ। ਏਥੇ ਗੁਰੂ ਹਰਗੋਬਿੰਦ ਜੀ ਸਵੇਰ ਵੇਲੇ ਸਮੂਹ ਸੰਗਤਾਂ ਨੂੰ ਧਾਰਮਿਕ ਸਿਖਿਆ ਦਾ ਉਪਦੇਸ਼ ਦਿੰਦੇ ਤੇ ਸ਼ਾਮ ਵੇਲੇ ਆਪ ਜਵਾਨ ਬਚਿਆਂ ਨੂੰ ਸਰੀਰਕ ਬਲ ਵਾਲੀਆਂ ਖੇਡਾਂ ਤੇ ਕਸਰਤਾਂ ਵੀ ਕਰਵਾਉਂਦੇ। ਡੇਹਰਾ ਸਾਹਿਬ, ਲਾਹੌਰ- ਲਾਹੌਰ ਦੇ ਕਿਲੇ ਦੇ ਪਾਸ ਜਿਸ ਥਾਂ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਜੋਤੀ-ਜੋਤਿ ਸਮਾਏ ਸਨ ਉਸ ਥਾਂ ਤੇ ਗੁਰੂ ਜੀ ਨੇ ਇਹ ਯਾਦਗਾਰੀ ਅਸਥਾਨ ਬਣਵਾਇਆ। ਕੀਰਤਪੁਰ ਸਾਹਿਬ- ਅੰਨਦਪੁਰ ਦੇ ਪਹਾੜੀ ਇਲਾਕੇ ਵਿੱਚ ਸਤਲੁਜ ਦੇ ਕੰਢੇ ਤੇ ਇਹ ਨਗਰ ਗੁਰੂ ਹਰਗੋਬਿੰਦ ਜੀ ਨੇ ਸੰਮਤ ੧੬੮੩ ਵਿੱਚ ਵਸਾਇਆ। ਸੰਮਤ ੧੬੯੧ ਤੋਂ ਗੁਰੂ ਜੀ ਇਥੇ ਹੀ ਆ ਕੇ ਰਹੇ। ਇਥੇ ਹੀ ਗੁਰੂ ਹਰਿਰਾਇ ਜੀ ਤੇ ਗੁਰੂ ਹਰਿਕਿਸ਼ਨ ਜੀ ਦੀ ਅਵਤਾਰ ਹੋਇਆ। ਇਥੇ ਹੀ ਗੁਰੂ ਹਰਗੋਬਿੰਦ ਜੀ ਤੇ ਗੁਰੂ ਹਰਿਰਾਇ ਜੀ ਦੇ ਜੋਤੀ-ਜੋਤਿ ਸਮਾਉਣ ਦਾ ਅਸਥਾਨ ਹੈ। ਇਸ ਨੂੰ ਪਾਤਾਲਪੁਰੀ ਕਹਿੰਦੇ ਹਨ। ਸ਼ੀ੍ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਫੁੱਲ ਵੀ ਦਿੱਲੀ ਤੋਂ ਲਿਆ ਕੇ ਇਥੇ ਟਿਕਾੇ ਗਏ। ਕੌਲਸਰ ਸਾਹਿਬ-ਇਹ ਤਾਲ ਗਏ ਹਰਗੋਬਿੰਦ ਜੀ ਨੇ ਸੰਮਤ ੧੬੮੪ ਵਿੱਚ ਤਿਆਰ ਕਰਵਾਇਆ। ਇਹ ਤਾਲ ਆਪ ਜੀ ਨੇ ਬੀਬੀ ਕੌਲਾ ਦੇ ਨਾਮ ਤੇ ਬਨਵਾਇਆ। ਬੀਬੀ ਕੌਲਾ ਕਾਜੀ ਦੀ ਧੀ ਸੀ। ਉਸਨੇ ਵਿਆਹ ਕਰਾਉਣ ਤੋਂ ਨਾਂਹ ਕਰ ਦਿੱਤੀ ਤੇ ਗੁਰੂ ਜੀ ਦੀ ਮੁਰੀਦ ਬਣ ਗਈ ਤੇ ਹਰ ਵੇਲੇ ਪਰਮਾਤਮਾ ਦੀ ਭਗਤੀ ਵਿੱਚ ਲੱਗੀ ਰਹਿੰਦੀ। ਇਕ ਦਿਨ ਉਸਨੇ ਆਪਣੇ ਸਾਰੇ ਕੀਮਤੀ ਗਹਿਣੇ ਗੁਰੂ ਜੀ ਅੱਗੇ ਰੱਖ ਕੇ ਕਿਹਾ ਕਿ ਇਨ੍ਹਾਂ ਨੂੰ ਕਿਸੇ ਅਜਿਹੇ ਧਾਰਮਿਕ ਕਾਰਜ ਤੇ ਲਾਉ ਤਾਂ ਜੋ ਮੇਰਾ ਨਾਮ ਕੁਝ ਸਮਾਂ ਜੱਗ ਵਿੱਚ ਕਾਇਮ ਰਹੇ। ਗੁਰੂ ਜੀ ਨੇ ਚੰਗਾ ਪੁੱਤਰੀ ਤੇਰੀ ਅਜਿਹੀ ਯਾਦਗਾਰ ਬਣਾਵਾਂਗੇ ਜੋ ਹਮੇਸ਼ਾ ਕਾਇਮ ਰਹੇਗੀ। ਇਸ ਕਰਕੇ ਗੁਰੂ ਜੀ ਨੇ ਇਸ ਤਾਲ ਦਾ ਨਾਂ ਕੋਲਸਰ ਰੱਖਿਆ।