ਸਿੱਖ ਫੌਜ ਦੀ ਤਿਆਰੀ


ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਦ ਜਦੋਂ ਬਾਬਾ ਬੁੱਢਾ ਜੀ ਨੇ ਜਦੋਂ ਹਰਗੋਬਿੰਦ ਜੀ ਨੂੰ ਗੁਰਆਈ ਦਾ ਤਿਲਕ ਲਗਾਇਆ ਤਾਂ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਦਸਤਾਰ, ਕਲਗੀ ਤੇ ਤਲਵਾਰ ਵੀ ਦਿਉ। ਅਜਿਹਾ ਹੀ ਕੀਤਾ ਗਿਆ। ਆਪ ਜੀ ਨੇ ਇਕ ਦੀ ਥਾਂ ਦੋ ਤਲਵਾਰਾਂ ਪਹਿਨੀਆਂ-ਇਕ ਮੀਰੀ ਦੀ, ਇਕ ਪੂਰੀ ਦੀ। ਆਪ ਜੀ ਨੇ ਥਾਂ-ਥਾਂ ਤੇ ਸੰਗਤਾਂ ਨੂੰ ਹੁਕਮ ਭੇਜੇ ਕਿ ਅੱਗੋਂ ਤੋਂ ਹੋਰ ਭੇਟਾ ਦੇ ਨਾਲ ਚੰਗੇ ਘੋੜੇ ਤੇ ਸ਼ਸਤਰ ਵੀ ਲਿਆਇਆ ਕਰੋ ਤੇ ਆਪ ਵੀ ਘੋੜ-ਸਵਾਰੀ ਤੇ ਸ਼ਸਤਰ ਵਰਤਣ ਦੀ ਜਾਂਚ ਸਿੱਕੇ। ਸਭ ਨੇ ਇਹ ਹੁਕਮ ਬੜੇ ਉਤਸਾਹ ਨਾਲ ਮੰਨੇ। ਇਸ ਤਰ੍ਹਾਂ ਸੰਤਾ ਤੇ ਭਗਤਾਂ ਦੀ ਇਹ ਕੌਮ ਸੰਤ-ਸਿਪਾਹਿਆਂ ਦਾ ਰੂਪ ਧਾਰਨ ਕਰਨ ਲੱਗੀ।