ਜਨਮ ਸਾਖੀ ਸ਼ੀ੍ ਗੁਰੂ ਹਰਗੋਬਿੰਦ ਜੀ


ਜਦੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ ਪੰਦਰ੍ਹਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਸਾਰੇ ਸੰਸਾਰ ਨੂੰ ਬਖਸ਼ਸ਼ਾ ਕਰਦੇ ਹੋ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਹਾਡੀ ਇਹੀ ਇੱਛਾ ਹੈ ਤਾਂ ਤੁਸੀਂ ਬਾਬਾ ਬੁੱਢਾ ਜੀ ਕੋਲ ਜਾਉ ਉਹ ਬੜੇ ਪੰਹੁਚਾ ਹੋਏ ਹਨ ਤੁਹਾਡੀ ਇੱਛਾ ਜਰੂਰ ਪੂਰੀ ਕਰਨਗੇ। ਮਾਤਾ ਗੰਗਾ ਜੀ ਗੁਰੂ ਜੀ ਦਾ ਕਹਿਣਾ ਮੰਨ ਕੇ ਬਾਬਾ ਬੁੱਢਾ ਜੀ ਕੋਲ ਜਾਣ ਲਈ ਆਪਣੇ ਹੱਥੀ ਮਿੱਸੇ ਪਰਸ਼ਾਦਾ ਤਿਆਰ ਕੀਤੇ ਤੇ ਨਾਲ ਹੀ ਆਚਾਰ, ਪਿਆਜ਼, ਮੱਖਣ ਤੇ ਲੱਸੀ ਲੈਕੇ ਪੈਦਲ ਚੱਲ ਪਏ। ਬਾਬਾ ਬੁੱਢਾ ਜੀ ਜਿਉਂ-ਜਿਉ ਹੀ ਪ੍ਰਸੰਨ ਹੋ ਕੇ ਪਰਸ਼ਾਦਾ ਛੱਕਦੇ ਰਹੇ ਨਾਲ-ਨਾਲ ਹੀ ਮਾਤਾ ਜੀ ਨੂੰ ਵਰ ਦੇਈ ਜਾਣ ਕਿ ਆਪ ਜੀ ਦੇ ਘਰ ਬਹੁਤ ਵੱਡਾ ਮਹਾਂਪੁਰਸ਼ ਜਨਮ ਲਏਗਾ। ਬਾਬਾ ਬੁੱਢਾ ਜੀ ਦੇ ਵਰ ਨਾਲ ਸੰਮਤ ੧੬੫੨ ਨੂੰ (ਗੁਰੂ) ਹਰਗੋਬਿੰਦ ਜੀ ਦਾ ਜਨਮ ਪਿੰਡ ਵਡਾਲੀ ਵਿੱਚ ਹੋਇਆ। ਆਪ ਜੀ ਦੇ ਤਿੰਨ ਵਿਆਹ ਹੋਏ ਪਹਿਲਾਂ ਮਾਤਾ ਦਮੋਦਰੀ ਜੀ ਨਾਲ ਸੰਮਤ ੧੬੬੧ ਵਿੱਚ। ਦੂਜਾ ਮਾਤਾ ਨਾਨਕੀ ਜੀ ਨਾਲ ਸੰਮਤ ੧੬੭੦ ਵਿੱਚ। ਤੀਸਰਾ ਮਾਤਾ ਮਹਾਦੇਵੀ ਜੀ ਨਾਲ ਸੰਮਤ ੧੬੭੨ ਵਿੱਚ। ਆਪ ਜੀ ਦੇ ਪੰਜ ਸਾਹਿਬਜਾਦੇ, ਬਾਬਾ ਗੁਰਦਿੱਤਾ ਜੀ, ਸ਼ੀ੍ ਸੂਰਜ ਮੱਲ ਜੀ, ਸ਼ੀ੍ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਸ਼ੀ੍ ਤੇਗ ਬਹਾਦਰ ਜੀ ਤੇ ਇੱਕ ਪੁੱਤਰੀ ਬੀਬੀ ਵੀਰੋ ਜੀ।