ਗੁਰੂ ਜੀ ਦੇ ਰਚੇ ਅਸਥਾਨ


ਗੁਰ-ਗੱਦੀ ਦੀ ਜੁਂਮੇਵਾਰੀ ਸੰਭਾਲਦੇ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਸਾਰੇ ਕੰਮਾਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ। ਜਿਹੜੇ ਕੰਮਾਂ ਨੂੰ ਸ਼ੀ੍ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ। ੧) ਅਮਿ੍ਤਸਰ ਦਾ ਸਰੋਵਰ ਇਸ ਸਰੋਵਰ ਦਾ ਆਰੰਭ ਗੁਰੂ ਰਾਮਦਾਸ ਜੀ ਨੇ ਸੰਮਤ ੧੬੩੪ ਵਿੱਚ ਸ਼ੁਰੂ ਕੀਤਾ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਦਾ ਕੰਮ ਸੰਮਤ ੧੬੪੩ ਵਿੱਚ ਸ਼ੁਰੂ ਕੀਤਾ। ਗੁਰੂ ਜੀ ਅਤੇ ਸੰਗਤਾਂ ਪੇ੍ਮ ਤੇ ਉਤਸ਼ਾਹ ਨਾਲ ਸੇਵਾ ਕਰਦੀਆਂ ਸਨ। ਇਸ ਕਾਰ ਸੇਵਾ ਵਿੱਚ ਬਾਬਾ ਬੁੱਢਾ ਜੀ ਮੁੱਖੀ ਸਨ। ਸੇਵਾ ਦੇ ਸਮੇਂ ਬਾਬਾ ਬੁੱਢਾ ਜੀ ਜਿਹੜੀ ਬੇਰੀ ਹੇਠਾਂ ਸਾਹ ਲੁਿਆ ਕਰਦੇ ਸਨ ਉਹ ਬੇਰੀ ਅਜ ਵੀ ਦਰਬਾਰ ਸਾਹਿਬ ਦੀ ਪ੍ਕਰਮਾ ਵਿੱਚ ਹੈ। ੨) ਗੁਰੂ ਕੇ ਮਹਿਲ ਗੁਰੂ ਕੇ ਬਾਜ਼ਾਰ ਕੋਲ ਗੁਰੂ ਰਾਮਦਾਸ ਜੀ ਨੇ ਰਹਿਣ ਲਈ ਮਕਾਨ ਬਣਵਾੇ ਸਨ। ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਪੱਕਾ ਤੇ ਮੁਕੰਮਲ ਕਰਵਾਇਆ। ੩) ਡਿਉੜੀ ਸਾਹਿਬ ਗੁਰੂ ਜੀ ਨੇ ਗੁਰੂ ਕੇ ਬਾਜ਼ਾਰ ਦੇ ਕੋਲ ਡਿਉੜੀ ਬਣਵਾਈ। ਇਸ ਡਿਉੜੀ ਤੋਂ ਦਰਬਾਰ ਸਾਹਿਬ ਵੱਲ ਸਿਰਫ਼ ਬਾਜ਼ਾਰ ਹੀ ਸੀ ਕੋਈ ਘਰ ਨਹੀਂ ਸੀ। ੪) ਸੰਤੋਖਸਰ ਗੁਰੂ ਰਾਮਦਾਸ ਜੀ ਨੇ ਇਸ ਦਾ ਕੰਮ ੧੬੨੭ ਵਿੱਚ ਸ਼ੁਰੂ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਇਸ ਤਾਲ ਨੂੰ ੧੬੪੫ ਵਿੱਚ ਪੱਕਾ ਕਰਵਾਇਆ ੫) ਸ਼ੀ੍ ਹਰਿਮੰਦਰ ਸਾਹਿਬ ਸੰਮਤ ੧੬੪੫ ਨੂੰ ਗੁਰੂ ਅਰਜਨ ਦੇਵ ਜੀ ਨੇ ਅੰਮਿ੍ਤਸਰ ਸਰੋਵਰ ਦੇ ਵਿਚਕਾਰ ਸ਼ੀ੍ ਹਰਿਮੰਦਰ ਸਾਹਿਬ ਦੀ ਤਿਆਰੀ ਸ਼ੁਰੂ ਕੀਤੀ। ਇਸ ਦੀ ਨੀਂਹ ਗੁਰੂ ਜੀ ਨੇ ਆਪਣੇ ਸ਼ਰਧਾਲੂ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਕੋਲੋਂ ਰੱਖਵਾਈ। ਇਸ ਨੂੰ ਪੂਰਾ ਕਰਕੇ ਸੰਮਤ ੧੬੬੧ ਵਿੱਚ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਕਾਸ਼ ਕੀਤਾ। ਸ਼ੀ੍ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚਾਰੇ ਪਾਸੇ ਰੱਖੇ ਗਏ। ਇਹ ਦਾ ਭਾਵ ਸੀ ਕਿ ਇਹ ਮੰਦਰ ਹਰ ਜਾਤੀ ਦੇ ਲੋਕਾਂ ਲਈ ਖੁੱਲਾ ਹੈ। ੬) ਸ਼ੀ੍ ਤਰਨ ਤਾਰਨ ਸਾਹਿਬ ਸ਼ੀ੍ ਅੰਮਿ੍ਤਸਰ ਸਾਹਿਬ ਤੋਂ ੧੩-੧੪ ਮੀਲ ਦੂਰ ਗੁਰੂ ਜੀ ਨੇ ਸੰਮਤ ੧੬੪੭ ਨੂੰ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਸਰੋਵਰ ਦੇ ਕੰਢੇ ਤੇ ਗਰਦੁਆਰਾ ਬਣਾਇਆ। ਇਸ ਥਾਂ ਤੇ ਗੁਰੂ ਜੀ ਨੇ ਕੋੜੀਆਂ ਲਈ ਇਕ ਆਸ਼ਰਮ ਕੋੜ੍ਹਗੜ ਬਣਾਇਆ। ਉਨ੍ਹਾਂ ਦੀ ਸੇਵਾ ਗੁਰੂ ਜੀ ਤੇ ਮਾਤਾ ਗੰਗਾ ਜੀ ਆਪ ਕਰਦੇ ਸਨ। ੭) ਕਰਤਾਰਪੁਰ (ਜਲੰਧਰ) ਇਕ ਸਮੇਂ ਜਲੰਧਰ ਦਾ ਸੂਬਾ ਅਜ਼ੀਮ ਖਾਂ ਗੁਰੂ ਜੀ ਦੇ ਦਰਸ਼ਨਾਂ ਲ�